ਲਖੀਮਪੁਰ ਖੀਰੀ ਕੇਸ: ਆਸ਼ੀਸ਼ ਮਿਸ਼ਰਾ 129 ਦਿਨਾਂ ਬਾਅਦ ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ

312
Share

– 10 ਅਕਤੂਬਰ ਤੋਂ ਜੇਲ੍ਹ ’ਚ ਸੀ ਬੰਦ
ਲਖੀਮਪੁਰ, 16 ਫਰਵਰੀ (ਪੰਜਾਬ ਮੇਲ)- ਲਖੀਮਪੁਰ ਖੀਰੀ ਘਟਨਾ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਉਸ ਦੀ 129 ਦਿਨ ਬਾਅਦ ਰਿਹਾਈ ਹੋਈ ਹੈ। ਆਸ਼ੀਸ਼ ਮਿਸ਼ਰਾ 10 ਅਕਤੂਬਰ ਤੋਂ ਜੇਲ੍ਹ ਵਿਚ ਸੀ। ਅਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਲਈ ਮਿੱਥੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਆਸ਼ੀਸ਼ ਜੇਲ੍ਹ ’ਚੋਂ ਬਾਹਰ ਆ ਗਿਆ।¿;
ਪਿਛਲੇ ਸਾਲ ਲਖੀਮਪੁਰ ਖੀਰੀ ਦੇ ਤਿਕੁਨੀਆ ਵਿਚ ਕਿਸਾਨਾਂ ਨੂੰ ਗੱਡੀ ਹੇਠ ਦਰੜਨ ਦੇ ਮਾਮਲੇ ’ਚ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਤਿਕੁਨੀਆ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸਨ ਤੇ ਉੱਥੇ ਹੋਈ ਹਿੰਸਾ ’ਚ ਚਾਰ ਕਿਸਾਨਾਂ ਤੇ ਹੋਰਾਂ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਇਸ ਕੇਸ ’ਚ ਆਸ਼ੀਸ਼ ਦਾ ਨਾਂ ਮੁੱਖ ਮੁਲਜ਼ਮ ਵਜੋਂ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਗਈ ਸੀ ਤੇ ਮਗਰੋਂ ਹਿੰਸਾ ਵੀ ਹੋਈ ਸੀ। ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਪਿਛਲੇ ਹਫ਼ਤੇ ਇਸ ਕੇਸ ’ਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ। ਆਸ਼ੀਸ਼ ਦੀ ਰਿਹਾਈ ਦੀ ਖਬਰ ਮਿਲਣ ਤੋਂ ਬਾਅਦ ਲਖੀਮਪੁਰ ਜੇਲ੍ਹ ਦੇ ਮੁੱਖ ਗੇਟ ’ਤੇ ਵੱਡੀ ਗਿਣਤੀ ਮੀਡੀਆ ਕਰਮੀ ਤੇ ਲੋਕ ਇਕੱਤਰ ਸਨ ਪਰ ਆਸ਼ੀਸ਼ ਨੂੰ ਜੇਲ੍ਹ ਸੁਪਰਡੈਂਟ ਦੀ ਰਿਹਾਇਸ਼ ਨਾਲ ਲੱਗਦੇ ਇਕ ਹੋਰ ਗੇਟ ਰਾਹੀਂ ਕੱਢਿਆ ਗਿਆ। ਸੁਪਰਡੈਂਟ ਦੀ ਰਿਹਾਇਸ਼ ਜੇਲ੍ਹ ਕੈਂਪਸ ਦੇ ਅੰਦਰ ਹੀ ਹੈ। ਕੇਂਦਰੀ ਮੰਤਰੀ ਅਜੈ ਮਿਸ਼ਰਾ ਜ਼ਿਲ੍ਹੇ ਵਿਚ ਹੀ ਸਨ ਪਰ ਲਖੀਮਪੁਰ ਵਿਚ ਉਨ੍ਹਾਂ ਦੇ ਘਰ ਗਏ ਮੀਡੀਆ ਕਰਮੀ ਉਨ੍ਹਾਂ ਨੂੰ ਮਿਲ ਨਹੀਂ ਸਕੇ।

Share