ਲਖੀਮਪੁਰ ਕਾਂਡ: ਜਲਦੀ ਹੋ ਸਕਦੀ ਹੈ ਆਸ਼ੀਸ਼ ਮਿਸ਼ਰਾ ਦੀ ਗਿ੍ਰਫ਼ਤਾਰੀ : ਭਾਲ ’ਚ ਪੁਲਿਸ

304
ਆਸ਼ੀਸ਼ ਮਿਸ਼ਰਾ
Share

ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਮੇਲ)- ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜਲਦੀ ਹੀ ਗਿ੍ਰਫ਼ਤਾਰੀ ਹੋ ਸਕਦੀ ਹੈ। ਪੁਲਿਸ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫ਼ਤਾਰ ਕਰਨ ਲਈ ਉਸਦੀ ਭਾਲ ਵਿਚ ਜੁਟੀ ਹੋਈ ਹੈ। ਇਸ ਗੱਲ ਦਾ ਪ੍ਰਗਟਾਵਾ ਲਖਨਊ ਰੇਂਜ ਦੇ ਆਈ. ਜੀ. ਲਕਸ਼ਮੀ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਐੱਫ.ਆਈ.ਆਰ. ਵਿਚ ਕਤਲ ਦੇ ਦੋਸ਼ਾਂ ਅਧੀਨ ਆਸ਼ੀਸ਼ ਮਿਸ਼ਰਾ ਦੀ ਗਿ੍ਰਫਤਾਰੀ ਲਈ ਭਾਲ ਜਾਰੀ ਹੈ।
ਐੱਫ.ਆਈ.ਆਰ. ਦੀ ਇਕ ਕਾਪੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਸ਼ੀਸ਼ ਮਿਸ਼ਰਾ ਨੇ ਲਖੀਮਪੁਰ ਖੀਰੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੋਲੀ ਚਲਾਈ ਸੀ ਅਤੇ ਉਹ ਕਿਸਾਨਾਂ ਨੂੰ ਕੁਚਲਣ ਵਾਲੀ ਕਾਰ ਗੱਡੀ ਵੀ ਮੌਜੂਦ ਸੀ।
ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ, ‘‘ਦੁਪਹਿਰ 3 ਵਜੇ ਦੇ ਕਰੀਬ ਆਸ਼ੀਸ਼ ਮਿਸ਼ਰਾ 15-20 ਹਥਿਆਰਬੰਦ ਵਿਅਕਤੀਆਂ ਨਾਲ ਬਨਬੀਰਪੁਰ ’ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚਿਆ। ਮੋਨੂੰ ਮਿਸ਼ਰਾ ਨੇ ਆਪਣੀ ਮਹਿੰਦਰਾ ਥਾਰ ਦੇ ਖੱਬੇ ਪਾਸੇ ਬੈਠੇ ਹੋਏ ਗੋਲੀਆਂ ਚਲਾਈਆਂ। ਆਈ.ਜੀ. ਲਕਸ਼ਮੀ ਸਿੰਘ ਨੇ ਕਿਹਾ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਗਿ੍ਰਫਤਾਰ ਕਰਨ ਲਈ ਭਾਲ ਜਾਰੀ ਹੈ।

Share