ਰੋਹਿਤ ਸ਼ਰਮਾ ਸ੍ਰੀਲੰਕਾ ਖ਼ਿਲਾਫ਼ ਟੈਸਟ ਲੜੀ ਲਈ ਭਾਰਤੀ ਟੀਮ ਦੇ ਕਪਤਾਨ ਨਿਯੁਕਤ

167
Share

ਨਵੀਂ ਦਿੱਲੀ, 19 ਫਰਵਰੀ (ਪੰਜਾਬ ਮੇਲ)- ਰੋਹਿਤ ਸ਼ਰਮਾ ਨੂੰ ਅਧਿਕਾਰਤ ਤੌਰ ’ਤੇ ਸ੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਚੇਤਨ ਸ਼ਰਮਾ ਨੇ ਦੱਸਿਆ ਕਿ ਕੇ.ਐੱਲ. ਰਾਹੁਲ ਤੇ ਵਾਸ਼ਿੰਗਟਨ ਸੁੰਦਰ ਸ੍ਰੀਲੰਕਾ ਖ਼ਿਲਾਫ਼ ਪੂਰੇ ਦੌਰੇ ਤੋਂ ਬਾਹਰ ਕੀਤਾ ਗਿਆ ਹੈ, ਜਦਕਿ ਸ਼ਾਰਦੁਲ ਠਾਕੁਰ ਨੂੰ ਆਰਾਮ ਦਿੱਤਾ ਗਿਆ ਹੈ।

Share