ਰੋਟਰੀ ਸਟੇਡੀਅਮ ਐਬਟਸਫੋਰਡ ਵਿਖੇ ਹੋਇਆ ਕਬੱਡੀ ਕੱਪ ਟੂਰਨਾਮੈਂਟ 2021

528
Share

ਸਰੀ, 26 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਭਗਵਾਨਪੁਰ ਐਬੀ ਕਬੱਡੀ ਕਲੱਬ ਵੱਲੋ ਬੀਤੇ ਐਤਵਾਰ ਨੂੰ ਰੋਟਰੀ ਸਟੇਡੀਅਮ ਐਬਟਸਫੋਰਡ ਵਿਖੇ ਕਬੱਡੀ ਕੱਪ ਟੂਰਨਾਮੈਂਟ 2021 ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕਬੱਡੀ ਦੇ ਨਾਮਵਰ ਖਿਡਾਰੀਆਂ ਦੇ ਜਬਰਦਸਤ ਮੁਕਾਬਲੇ ਹੋਏ। ਟੂਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਕਬੱਡੀ ਦੇ ਨਾਮਵਰ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਕੋਰੋਨਾ ਕਾਰਨ ਲੱਗਭੱਗ ਡੇਢ ਸਾਲ ਦੇ ਵਕਫ਼ੇ ਮਗਰੋਂ ਹੋਏ ਕਬੱਡੀ ਮੈਚ ਦੇਖਣ ਲਈ ਵੱਡੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਦਾ ਉਤਸ਼ਾਹ ਦੇਖਣਯੋਗ ਸੀ। ਮੱਖਣ ਅਲੀ ਤੇ ਇਕਬਾਲ ਗਾਲਿਬ ਨੇ ਦਿਲਕਸ਼ ਕੁਮੈਂਟਰੀ ਕਰਦਿਆਂ ਟੂਰਨਾਮੈਂਟ ਨੂੰ ਰੌਚਕ ਬਣਾਇਆ ਅਤੇ ਸਰੋਤਿਆਂ ਦਾ ਮਨੋਰੰਜਨ ਵੀ ਕੀਤਾ।
ਕਬੱਡੀ ਕੱਪ ਲਈ ਕਲੱਬ ਦੇ ਆਗੂ ਹਰਮਨ ਗਿੱਲ, ਸੁਖਜੀਵਨ ਬੜਿੰਗ, ਇਕਬਾਲ ਸਵੈਚ, ਸੁਖੀ ਗਿੱਲ, ਪਾਲੀ ਬਦੇਸ਼ਾ, ਬਲਬੀਰ ਬੈਂਸ, ਰੂਬੀ ਧਾਲੀਵਾਲ, ਬਿਨਿੰਗ ਬ੍ਰਦਰਜ਼ ਤੇ ਧੁੱਗਾ ਬ੍ਰਦਰਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


Share