ਰੇਲ ਗੱਡੀ ਦੀ ਟੱਕਰ ਨਾਲ 16 ਮਜ਼ਦੂਰਾਂ ਦੀ ਮੌਤ

695
Share

ਔਰੰਗਾਬਾਦ, 8 ਮਈ (ਪੰਜਾਬ ਮੇਲ)- ਕੋਰੋਨਾ ਸੰਕਟ ਦੇ ਵਿਚਕਾਰ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਬਾਰੇ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ 16 ਮਜ਼ਦੂਰਾਂ ਦੀ ਇੱਕ ਰੇਲ ਗੱਡੀ ਦੀ ਟੱਕਰ ਨਾਲ ਮੌਤ ਹੋ ਗਈ। ਟਰੈਕ ‘ਤੇ ਜਾ ਰਹੇ ਮਜ਼ਦੂਰਾਂ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਸਵੇਰੇ ਕਰੀਬ 6.30 ਵਜੇ ਵਾਪਰਿਆ। ਖ਼ਬਰਾਂ ਮੁਤਾਬਕ ਜਾਲਨਾ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਜਾਲਨਾ ਤੋਂ ਭੂਸਾਵਲ ਜਾ ਰਹੇ ਸੀ। ਮਜ਼ਦੂਰਾਂ ਨੂੰ ਉਮੀਦ ਸੀ ਕਿ ਉਹ ਉੱਥੋਂ ਛੱਤੀਸਗੜ੍ਹ ਜਾ ਸਕਣਗੇ। ਇਸ ਦੁਖਦਾਈ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਰਨ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਵੀ ਗੱਲਬਾਤ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਰੇਲਵੇ ਟਰੈਕ ਦੇ ਕਿਨਾਰੇ ਚੱਲ ਰਹੇ ਸੀ ਤੇ ਥਕਾਵਟ ਦੇ ਕਾਰਨ ਪਟੜੀਆਂ ‘ਤੇ ਸੌਂ ਗਏ। ਜਾਲਨਾ ਤੋਂ ਆ ਰਹੀ ਮਾਲ ਗੱਡੀ ਪਟੜੀ ‘ਤੇ ਸੁੱਤੇ ਇਨ੍ਹਾਂ ਮਜ਼ਦੂਰਾਂ ‘ਤੇ ਚੜ੍ਹ ਗਈ। ਮਜ਼ਦੂਰ ਆਪਣੇ ਗ੍ਰਹਿ ਰਾਜ ਮੱਧ ਪ੍ਰਦੇਸ਼ ਪਰਤ ਰਹੇ ਸੀ।


Share