ਰੂਸ ਵੱਲੋਂ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਬਿਜਲੀ ਘਰ ’ਤੇ ਕਬਜ਼ਾ

133
Share

-ਪਲਾਂਟ ਨੂੰ ਲੱਗੀ ਅੱਗ ’ਤੇ ਪਾਇਆ ਗਿਆ ਕਾਬੂ
-ਹਮਲੇ ਦੌਰਾਨ ਯੂਕਰੇਨ ਦੇ 3 ਫ਼ੌਜੀ ਮਰੇ ਤੇ 2 ਜ਼ਖ਼ਮੀ
ਕੀਵ, 4 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੇਸ਼ ’ਚ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ ’ਤੇ ਰੂਸੀ ਗੋਲਾਬਾਰੀ ਕਾਰਨ ਲੱਗੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰੂਸੀ ਬਲਾਂ ਨੇ ਇਸ ਪਲਾਂਟ ’ਤੇ ਕਬਜ਼ਾ ਕਰ ਲਿਆ ਹੈ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਦੇ ਬੁਲਾਰੇ ਨੇ ਕਿਹਾ ਕਿ ਦੱਖਣੀ ਯੂਕਰੇਨ ਦੇ ਸ਼ਹਿਰ ਐਨਰਹੋਦਰ ਵਿਚ ਪਾਵਰ ਪਲਾਂਟ ’ਤੇ ਰੂਸੀ ਫੌਜੀ ਹਮਲੇ ਕਾਰਨ ਅੱਗ ਲੱਗ ਗਈ। ਇਸ ਹਮਲੇ ਵਿਚ ਯੂਕਰੇਨ ਦੇ 3 ਫ਼ੌਜੀ ਮਾਰੇ ਗਏ ਤੇ 2 ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਪੋਰੀਜ਼ੀਆ ਪਰਮਾਣੂ ਪਲਾਂਟ ਵਿਚੋਂ ਰੇਡੀਏਸ਼ਨ ਨਹੀਂ ਹੋ ਰਹੀ। ਦੇਸ਼ ਦੀ 25 ਫੀਸਦੀ ਬਿਜਲੀ ਦਾ ਉਤਪਾਦਨ ਇਸ ਸਥਾਨ ’ਤੇ ਹੁੰਦਾ ਹੈ।

Share