ਰੂਸ ਵੱਲੋਂ ਯੂਕ੍ਰੇਨ ਦੇ ਪੂਰਬੀ ਹਿੱਸੇ ’ਚ ਨਵੇਂ ਸਿਰੇ ਤੋਂ ਹਮਲੇ ਦੇ ਖ਼ਦਸ਼ੇ;

159
Share

-ਬਾਇਡਨ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਕੀਤੀ ਮਨਜ਼ੂਰ
ਵਾਸ਼ਿੰਗਟਨ, 14 ਅਪ੍ਰੈਲ (ਪੰਜਾਬ ਮੇਲ)-ਰੂਸ ਵੱਲੋਂ ਯੂਕ੍ਰੇਨ ਦੇ ਪੂਰਬੀ ਹਿੱਸੇ ਵਿਚ ਨਵੇਂ ਸਿਰੇ ਤੋਂ ਹਮਲੇ ਦੇ ਖ਼ਦਸ਼ੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਵ ਲਈ 80 ਕਰੋੜ ਡਾਲਰ ਦੀ ਨਵੀਂ ਫ਼ੌਜੀ ਸਹਾਇਤਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਵਾਧੂ ਹੈਲੀਕਾਪਟਰ ਅਤੇ ਅਮਰੀਕੀ ਤੋਪਖਾਨੇ ਸ਼ਾਮਲ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਇਸ ਮਦਦ ਲਈ ਧੰਨਵਾਦ ਕੀਤਾ ਹੈ। ਨਵੀਂ ਮਦਦ ਵਿਚ ਬਖ਼ਤਰਬੰਦ ਗੱਡੀਆਂ, ਤੱਟੀ ਸੁਰੱਖਿਆ ਲਈ ਜਲ ਸੈਨਾ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਡਰੋਨ ਜਹਾਜ਼, ਰਸਾਇਣਿਕ, ਜੈਵਿਕ, ਪ੍ਰਮਾਣੂ ਯੁੱਧ ਅਤੇ ਰੇਡੀਏਸ਼ਨ ਦੀ ਸਥਿਤੀ ਵਿਚ ਫ਼ੌਜੀਆਂ ਨੂੰ ਬਚਾਉਣ ਲਈ ਪੋਸ਼ਾਕ ਵੀ ਸ਼ਾਮਲ ਹੈ।¿;
ਬਾਇਡਨ ਨੇ ਇਥੇ ਜਾਰੀ ਬਿਆਨ ਵਿਚ ਕਿਹਾ, ‘ਇਸ ਸਹਾਇਤਾ ਪੈਕੇਜ ਵਿਚ ਕਈ ਪ੍ਰਭਾਵਸ਼ਾਲੀ ਹਥਿਆਰ ਪ੍ਰਣਾਲੀਆਂ ਵੀ ਸ਼ਾਮਲ ਹਨ ਜੋ ਹਮਲੇ ਤੋਂ ਪਹਿਲਾਂ ਹੀ ਮੁਹੱਈਆ ਕਰਵਾਈਆਂ ਹਨ ਅਤੇ ਨਵੀਂ ਸਮਰੱਥਾ ਪੂਰਬੀ ਯੂਕ੍ਰੇਨ ਵਿਚ ਰੂਸ ਦੇ ਸੰਭਾਵਿਤ ਹਮਲੇ ਦਾ ਮੁਕਾਬਲਾ ਕਰਨ ਵਿਚ ਮਦਦਗਾਰ ਹੋਵੇਗੀ। ਬਾਈਡਨ ਨੇ ਕਿਹਾ, ‘ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਯੂਕ੍ਰੇਨ ਨੂੰ ਕੀਤੀ ਜਾ ਰਹੀ ਸਪਲਾਈ ਰੂਸੀ ਹਮਲੇ ਖ਼ਿਲਾਫ਼ ਯੂਕ੍ਰੇਨ ਦੀ ਲੜਾਈ ਵਿਚ ਬਣੇ ਰਹਿਣ ਲਈ ਅਹਿਮ ਹੈ। ਉਨ੍ਹਾਂ ਕਿਹਾ, ‘ਇਸ ਨਾਲ ਇਹ ਯਕੀਨੀ ਕਰਨ ਵਿਚ ਮਦਦ ਮਿਲੇਗੀ ਕਿ (ਰੂਸੀ ਰਾਸ਼ਟਰਪਤੀ ਵਲਾਦੀਮੀਰ) ਪੁਤਿਨ ਆਪਣੀ ਸ਼ੁਰੂਆਤੀ ਲੜਾਈ ਵਿਚ ਅਸਫ਼ਲ ਹੋਣ, ਜਿਸ ਦਾ ਉਦੇਸ਼ ਯੂਕ੍ਰੇਨ ’ਤੇ ਕਬਜਾ ਕਰਕੇ ਉਸ ਨੂੰ ਕੰਟਰੋਲ ਕਰਨਾ ਹੈ।
ਨਵੀਂ ਫ਼ੌਜੀ ਮਦਦ ਦਾ ਐਲਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਬਾਈਡੇਨ ਦੀ ਗੱਲਬਾਤ ਤੋਂ ਬਾਅਦ ਹੋਇਆ ਹੈ। ਅਮਰੀਕਾ ਵੱਲੋਂ 24 ਫਰਵਰੀ ਨੂੰ ਯੂਕ੍ਰੇਨ ’ਤੇ ਰੂਸੀ ਹਮਲੇ ਦੇ ਬਾਅਦ ਜਤਾਈ ਗਈ 2.6 ਅਰਬ ਡਾਲਰ ਦੀ ਕੁੱਲ ਸਹਾਇਤਾ ਤਹਿਤ ਇਹ ਨਵੀਂ ਮਦਦ ਦਿੱਤੀ ਜਾ ਰਹੀ ਹੈ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਹ ਅਮਰੀਕਾ ਦਾ 80 ਕਰੋੜ ਡਾਲਰ ਦੀ ਨਵੀਂ ਫ਼ੌਜੀ ਮਦਦ ਲਈ ’ਦਿਲੋਂ ਧੰਨਵਾਦ’ ਕਰਦੇ ਹਨ। ਜ਼ੇਲੈਂਸਕੀ ਨੇ ਰੋਜ਼ਾਨਾ ਦੇਰ ਰਾਸ਼ਟਰ ਨੂੰ ਦਿੱਤੇ ਜਾਣ ਵਾਲੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਬੁੱਧਵਾਰ ਨੂੰ ਪੋਲੈਂਡ, ਐਸਟੋਨੀਆ, ਲਿਥੁਆਨੀਆ ਅਤੇ ਲਾਤਵੀਆ ਦੇ ਰਾਸ਼ਟਰਪਤੀਆਂ ਦੇ ਦੌਰੇ ਲਈ ਧੰਨਵਾਦੀ ਹਨ। ਉਨ੍ਹਾਂ ਕਿਹਾ, ‘‘ਇਹ ਆਗੂ ਪਹਿਲੇ ਦਿਨ ਤੋਂ ਸਾਡੀ ਮਦਦ ਕਰ ਰਹੇ ਹਨ, ਇਹ ਸਾਨੂੰ ਹਥਿਆਰ ਦੇਣ ਤੋਂ ਨਹੀਂ ਝਿਜਕਦੇ, ਭਾਵੇਂ ਪਾਬੰਦੀਆਂ ਲਗਾਈਆਂ ਜਾਣ ਜਾਂ ਨਾ… ਇਸ ਨੂੰ ਲੈ ਕੇ ਇਨ੍ਹਾਂ ਨੇਤਾਵਾਂ ਨੂੰ ਕੋਈ ਸ਼ੱਕ ਨਹੀਂ ਹੈ।’

Share