ਰੂਸ ਵੱਲੋਂ ਐੱਸ.ਸੀ.ਓ. ਕਾਨਫਰੰਸ ਅਤੇ ਬ੍ਰਿਕਸ ਦੀ ਬੈਠਕ ਮੁਲਤਵੀ ਕਰਨ ਦਾ ਫੈਸਲਾ

362
Share

ਮਾਸਕੋ, 29 ਮਈ (ਪੰਜਾਬ ਮੇਲ)-ਰੂਸ ਨੇ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਸਿਖਰ ਸੰਮੇਲਨ ਅਤੇ ਬ੍ਰਿਕਸ ਨੇਤਾਵਾਂ ਦੀ ਬੈਠਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਪ੍ਰੋਗਰਾਮ ਕੋਰੋਨਾਵਾਇਰਸ ਮਹਾਮਾਰੀ ਸੰਕਟ ਕਾਰਨ ਮੁਲਤਵੀ ਕਰ ਦਿੱਤੇ ਗਏ ਹਨ। ਇਹ ਬੈਠਕਾਂ ਸੇਂਟ ਪੀਟਰਸਬਰਗ ‘ਚ 21 ਤੋਂ 23 ਜੁਲਾਈ ਵਿਚਕਾਰ ਹੋਣੀਆਂ ਸਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਸਾਲ 2019-20 ਵਿਚ ਐੱਸ.ਸੀ. ਓ. (ਸ਼ੰਘਾਈ ਸਹਿਕਾਰਤਾ ਸੰਗਠਨ) ਦੀ ਪ੍ਰਧਾਨਗੀ ਲਈ ਸਾਲ 2020 ਵਿਚ ਬ੍ਰਿਕਸ ਦੀ ਅਗਵਾਈ ਲਈ ਰੂਸ ਨੂੰ ਤਿਆਰ ਕਰਨ ਅਤੇ ਸਮਰਥਨ ਕਰਨ ਵਾਲੀ ਪ੍ਰਬੰਧਕ ਕਮੇਟੀ ਨੇ ਬ੍ਰਿਕਸ ਨੇਤਾਵਾਂ ਅਤੇ ਐੱਸ.ਸੀ.ਓ. ਰਾਜ ਪ੍ਰੀਸ਼ਦਾਂ ਦੀ ਮੀਟਿੰਗ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।


Share