ਮੌਤ ਲਈ ਰੂਸੀ ਪ੍ਰਸ਼ਾਸਨ ਨੂੰ ਦੱਸਿਆ ਜ਼ਿੰਮੇਵਾਰ
ਮਾਸਕੋ, 4 ਅਕਤੂਬਰ (ਪੰਜਾਬ ਮੇਲ)- ਰੂਸ ਵਿਚ ਇੱਕ ਖੇਤਰੀ ਪੁਲਿਸ ਹੈਡਕੁਆਰਟਰ ਦੇ ਬਾਹਰ ਇੱਕ ਮਹਿਲਾ ਪੱਤਰਕਾਰ ਨੇ ਖੁਦ ਨੂੰ ਅੱਗ ਲਾ ਕੇ ਜਾਨ ਦੇ ਦਿੱਤੀ। ਮਹਿਲਾ ਪੱਤਰਕਾਰ ਇੱਕ ਨਿਊਜ਼ ਵੈਬਸਾਈਟ ਦੀ ਸੰਪਾਦਕ ਸੀ। ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਮਹਿਲਾ ਪੱਤਰਕਾਰ ਦੇ ਘਰ ਦੀ ਤਲਾਸ਼ੀ ਲਈ ਸੀ।
ਰੂਸ ਦੀ ਜਾਂਚ ਏਜੰਸੀ ਨੇ ਮਹਿਲਾ ਪੱਤਰਕਾਰ ਇਰਿਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਕੋਲਜਾ ਡੌਟ ਪ੍ਰੈਸ ਨਾਂ ਦੀ ਵੈਬਸਾਈਟ ਦੀ ਸੰਪਾਦਕ ਸੀ। ਇਹ ਘਟਨਾ ਮਾਸਕੋ ਤੋਂ ਕਰੀਬ 380 ਕਿਲੋਮੀਟਰ ਦੂਰ ਨਿੱਜੀ ਨੋਵਗੋਰੋਡ ਸ਼ਹਿਰ ਵਿਚ ਵਾਪਰੀ ਹੈ। ਮਹਿਲਾ ਪੱਤਰਕਾਰ ਨੇ ਕਿਹਾ ਸੀ ਕਿ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਹੈ ਲੇਕਿਨ Îਇਹ ਨਹੀਂ ਦੱਸਿਆ ਕਿ ਅਜਿਹਾ ਕਿਉਂ ਕੀਤਾ ਗਿਆ। ਮੇਡੁਜਾ ਨਾਂ ਦੀ ਇੱਕ ਹੋਰ ਨਿਊਜ਼ ਵੈਬਸਾਈਟ ਨੇ ਕਿਹਾ ਕਿ ਮਹਿਲਾ ਪੱਤਰਕਾਰ ਨੇ ਫੇਸਬੁੱਕ ‘ਤੇ ਇੱਕ ਸੰਦੇਸ਼ ਛੱਡਿਆ ਹੈ ਜਿਸ ਵਿਚ ਉਸ ਨੇ ਅਪਣੀ ਮੌਤ ਦੇ ਲਈ ਰੂਸੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱÎਸਿਆ ਹੈ।