ਖਾਰਕੀਵ, 25 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਸ਼ਹਿਰ ਮਾਰਿਉਪੋਲ ਦੀ ਸਰਕਾਰ ਨੇ ਅੱਜ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਥੀਏਟਰ ’ਤੇ ਕੀਤੇ ਗਏ ਰੂਸੀ ਹਵਾਈ ਹਮਲੇ ’ਚ 300 ਮੌਤਾਂ ਹੋਈਆਂ ਸਨ। ਰੂਸ ਦੇ ਹਮਲੇ ਤੋਂ ਬਚਣ ਲਈ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਥੀਏਟਰ ’ਚ ਪਨਾਹ ਲਈ ਹੋਈ ਸੀ। ਟੈਲੀਗ੍ਰਾਮ ਚੈਨਲ ’ਤੇ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਸਥਾਨਕ ਸਰਕਾਰ ਨੇ ਦੱਸਿਆ ਕਿ ਮਿ੍ਰਤਕਾਂ ਦੀ ਗਿਣਤੀ ਤਕਰੀਬਨ 300 ਸੀ। ਇਸ ਇਮਾਰਤ ਵਿਚ 1300 ਲੋਕਾਂ ਨੇ ਪਨਾਹ ਲਈ ਹੋਈ ਸੀ।