ਰੂਸ ਨੇ ਭਾਰਤ ਸਮੇਤ ਚਾਰ ਦੇਸ਼ਾਂ ’ਤੇ ਲਾਈ ਯਾਤਰਾ ਪਾਬੰਦੀ ਨੂੰ ਹਟਾਇਆ

451
Share

-9 ਮਹੀਨਿਆਂ ਬਾਅਦ ਹਟਾਇਆ ਟਰੈਵਲ ਬੈਨ
ਮਾਸਕੋ, 27 ਜਨਵਰੀ (ਪੰਜਾਬ ਮੇਲ)- ਰੂਸ ਵੱਲੋਂ ਭਾਰਤ ਸਮੇਤ ਚਾਰ ਦੇਸ਼ਾਂ ਦੇ ਨਾਗਰਿਕਾਂ ’ਤੇ ਲਾਈ ਗਈ ਯਾਤਰੀ ਪਾਬੰਦੀ ਨੂੰ ਹਟਾ ਲਿਆ ਗਿਆ ਹੈ। ਰੂਸੀ ਦੂਤਾਵਾਸ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਟਵੀਟ ਕੀਤਾ ਕਿ ਭਾਰਤ, ਫਿਨਲੈਂਡ, ਵੀਅਤਨਾਮ ਅਤੇ ਕਤਰ ਦੇ ਨਾਗਰਿਕਾਂ ਦੇ ਰੂਸ ’ਚ ਦਾਖਲ ਹੋਣ ’ਤੇ ਕੋਰੋਨਾਵਾਇਰਸ ਦੇ ਚੱਲਦੇ ਲਾਈ ਗਈ ਪਾਬੰਦੀ ਹਟਾ ਲਈ ਗਈ ਹੈ। ਇਸ ਨਾਲ ਸੰਬੰਧਿਤ ਹੁਕਮ ’ਤੇ ਰੂਸੀ ਸਰਕਾਰ ਦੇ ਚੇਅਰਮੈਨ ਮਿਖਾਇਲ ਮਿਸ਼ੁਸਤੀਨ ਨੇ 25 ਜਨਵਰੀ ਨੂੰ ਦਸਤਖਤ ਕੀਤੇ ਹਨ।
ਰੂਸੀ ਸਰਕਾਰ ਵੱਲੋਂ ਜਾਰੀ ਪ੍ਰੈੱਸ ਕਾਨਫਰੰਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਹਵਾਈ ਚੈੱਕਪੁਆਇੰਟ ਰਾਹੀਂ ਰੂਸ ’ਚ ਦਾਖਲ ਦੀ ਇਜਾਜ਼ਤ ਹੋਵੇਗੀ। ਕੋਰੋਨਾਵਾਇਰਸ ਦੇ ਇਨਫੈਕਸ਼ਨ ’ਚ ਵਾਧੇ ਤੋਂ ਬਾਅਦ ਰੂਸ ਨੇ 16 ਮਾਰਚ, 2020 ਨੂੰ ਯਾਤਰਾ ਪਾਬੰਦੀ ਲਾ ਦਿੱਤੀ ਸੀ।
ਅਮਰੀਕਾ ਨੇ ਦੱਖਣੀ ਅਫਰੀਕਾ ਅਤੇ ਯੂਰਪ ’ਤੇ ਲਾਇਆ ਟ੍ਰੈਵਲ ਬੈਨ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਰਪ ਤੋਂ ਆਉਣ ਵਾਲੇ ਯਾਤਰੀਆਂ ’ਤੇ ਫਿਰ ਤੋਂ ਯਾਤਰਾ ’ਤੇ ਪਾਬੰਦੀ ਲਾ ਦਿੱਤੀ ਹੈ। ਉੱਥੇ, ਦੱਖਣੀ ਅਫਰੀਕਾ ਦੇ ਯਾਤਰੀਆਂ ’ਤੇ ਵੀ ਇਹ ਪਾਬੰਦੀ ਲਾਈ ਗਈ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੈਨ ਪਾਕੀ ਨੇ ਦੱਸਿਆ ਕਿ ਦੱਖਣੀ ਅਫਰੀਕਾ ਤੋਂ ਯਾਤਰਾ ’ਤੇ ਪਾਬੰਦੀ ਨਵੇਂ ਸਟ੍ਰੇਨ ਨੂੰ ਦੇਖਦੇ ਹੋਏ ਲਾਈ ਹੈ। ਦੋਵਾਂ ਥਾਵਾਂ ’ਤੇ ਪਾਬੰਦੀ ਦਾ ਫੈਸਲਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੈਡੀਕਲ ਟੀਮ ਦੀ ਸਲਾਹ ’ਤੇ ਲਿਆ ਹੈ। ਦਰਅਸਲ, ਹਾਲ ਹੀ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਰਜਕਾਰੀ ਆਦੇਸ਼ ’ਚ ਹੁਕਮ ਦਿੱਤਾ ਸੀ ਕਿ ਯੂਰਪੀਅਨ ਸੰਘ, ਬਿ੍ਰਟੇਨ, ਆਇਰਲੈਂਡ ਅਤੇ ਬ੍ਰਾਜ਼ੀਲ ’ਤੇ ਲਾਗੂ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ।

Share