ਰੂਸ ਨੇ ਪਾਕਿਸਤਾਨ ਤੋਂ ਚੌਲ ਦਰਾਮਦ ਕਰਨ ਤੋਂ ਹਟਾਈ ਪਾਬੰਦੀ

190
Share

ਨਵੀਂ ਦਿੱਲੀ, 12 ਜੂਨ (ਪੰਜਾਬ ਮੇਲ)- ਰੂਸ ਨੇ ਪਾਕਿਸਤਾਨ ਤੋਂ ਚੌਲ ਦਰਾਮਦ ਕਰਨ ਤੋਂ ਪਾਬੰਦੀ ਹਟਾ ਦਿੱਤੀ ਹੈ। ਰੂਸ ਨੇ ਇਹ ਪਾਬੰਦੀ ਦੋ ਸਾਲ ਪਹਿਲਾਂ ਪਾਕਿਸਤਾਨ ਤੋਂ ਚੌਲਾਂ ’ਚ ਰੋੜ ਆਉਣ ਕਾਰਨ ਲਾਈ ਸੀ। ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਰੂਸ ਨੂੰ ਸਾਲ 2019 ਤੋਂ ਪਹਿਲਾਂ ਹਰ ਸਾਲ 35 ਹਜ਼ਾਰ ਟਨ ਚੌਲ ਤੇ 40 ਮਿਲੀਅਨ ਟਨ ਅਨਾਜ ਬਰਾਮਦ ਕੀਤਾ ਜਾਂਦਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਨੇ ਯੂਰਪੀਅਨ ਕਮਿਸ਼ਨ ਕੋਲ ਬਾਸਮਤੀ ਦੇ ਟਰੇਡਮਾਰਕ ਲਈ ਅਪਲਾਈ ਕੀਤਾ ਹੈ, ਜਿਸ ਦਾ ਪਾਕਿਸਤਾਨ ਨੇ ਇਹ ਕਹਿੰਦਿਆਂ ਵਿਰੋਧ ਕੀਤਾ ਹੈ ਕਿ ਭਾਰਤ ਨੂੰ ਟਰੇਡ ਮਾਰਕ ਮਿਲਣ ਕਾਰਨ ਉਸ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।

Share