ਰੂਸ ਨੂੰ ਹਥਿਆਰਬੰਦ ਡਰੋਨਾਂ ਦੀ ਸਪਲਾਈ ਕਰੇਗਾ ਈਰਾਨ

30
Share

ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਰੂਸ ਅਤੇ ਯੂਕਰੇਨ ਵਿਚਾਲੇ ਬੀਤੇ 5 ਮਹੀਨਿਆਂ ਤੋਂ ਜੰਗ ਜਾਰੀ ਹੈ। ਇਸ ਵਿਚਕਾਰ ਈਰਾਨ ਨੇ ਰੂਸ ਨੂੰ ਡਰੋਨ ਦੇਣ ਦਾ ਫ਼ੈਸਲਾ ਲਿਆ ਹੈ। ਯੂਕਰੇਨ ਖ਼ਿਲਾਫ਼ ਜੰਗ ਵਿਚ ਰੂਸ ਇਨ੍ਹਾਂ ਡਰੋਨਾਂ ਦੀ ਵਰਤੋਂ ਕਰੇਗਾ। ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਰੂਸ ਦਾ ਯੂਕਰੇਨ ਵਿਚ ਚੱਲ ਰਹੇ ਯੁੱਧ ਲਈ ਈਰਾਨ ਤੋਂ ਹਥਿਆਰ ਲੈ ਕੇ ਜਾਣ ਵਿਚ ਸਮਰੱਥ ਡਰੋਨ ਸਮੇਤ ਸੈਂਕੜੇ ਮਾਨਵ ਰਹਿਤ ਏਅਰਕ੍ਰਾਫਟ (UAVs) ਪ੍ਰਾਪਤ ਕਰਨ ਦਾ ਇਰਾਦਾ ਹੈ। ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੈ, ਕੀ ਈਰਾਨ ਨੇ ਰੂਸ ਨੂੰ ਮਨੁੱਖ ਰਹਿਤ ਸਿਸਟਮ ਮੁਹੱਈਆ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਜਾਣਕਾਰੀ ਮਿਲੀ ਹੈ ਕਿ ਈਰਾਨ ਨੇ ਇਸ ਮਹੀਨੇ ਰੂਸੀ ਬਲਾਂ ਨੂੰ ਡਰੋਨ ਕਾਰਵਾਈਆਂ ਦੀ ਸਿਖਲਾਈ ਦੇਣ ਦੀ ਯੋਜਨਾ ਬਣਾਈ ਸੀ। ਸੁਲੀਵਾਨ ਨੇ ਕਿਹਾ ਕਿ ਸਾਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਈਰਾਨ ਸਰਕਾਰ ਰੂਸ ਨੂੰ ਸੈਂਕੜੇ UAVs ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਵਿਚ ਹਥਿਆਰ ਲਿਜਾਣ ਦੇ ਸਮਰੱਥ ਡਰੋਨ ਵੀ ਸ਼ਾਮਲ ਹਨ। ਇਸ ਬਾਰੇ ਚਰਚਾ ਹੋਣੀ ਹੈ।

Share