ਰੂਸ ਦੇ ਬਾਈਕਾਟ ’ਤੇ ਜੀ-20 ਦੇਸ਼ ਦੋਫਾੜ; ਭਾਰਤ ਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਮੰਤਰੀਆਂ ਵੱਲੋਂ ਵਾਕਆਊਟ ਕਰਨ ਤੋਂ ਇਨਕਾਰ

98
Share

ਅਮਰੀਕੀ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਕੀਤੀ ਸੀ ਵਾਕਆਊਟ ਦੀ ਸ਼ੁਰੂਆਤ; ਪੱਛਮੀ ਦੇਸ਼ਾਂ ਵੱਲੋਂ ਸਮਰਥਨ
ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਦੇ ਕਈ ਹਮਰੁਤਬਾ ਵਾਸ਼ਿੰਗਟਨ ਵਿਚ ਫੰਡ-ਆਈ.ਐੱਮ.ਐੱਫ. ਦੀ ਸਾਲਾਨਾ ਮੀਟਿੰਗ ਤੋਂ ਇਲਾਵਾ ਜੀ-20 ਵਿੱਤ ਮੰਤਰੀਆਂ ਦੀ ਮੀਟਿੰਗ ਵਿਚ ਰੂਸੀ ਵਿਦੇਸ਼ ਮੰਤਰੀ ਐਂਟੋਨ ਸਿਲੁਨੋਵ ਦੇ ਭਾਸ਼ਣ ਦੇ ਬਾਈਕਾਟ ਵਿਚ ਸ਼ਾਮਲ ਨਹੀਂ ਹੋਏ। ਇਸ ਹਫ਼ਤੇ ਵਾਕਆਊਟ ਦੀ ਸ਼ੁਰੂਆਤ ਅਮਰੀਕੀ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਵੱਲੋਂ ਕੀਤੀ ਗਈ ਸੀ ਅਤੇ ਪੱਛਮੀ ਦੇਸ਼ਾਂ ਦੇ ਉਨ੍ਹਾਂ ਦੇ ਹਮਰੁਤਬਾ ਵੀ ਵਾਕਆਊਟ ਵਿਚ ਸ਼ਾਮਲ ਹੋਏ ਸਨ ਪਰ ਵਿਕਾਸਸ਼ੀਲ ਦੇਸ਼ਾਂ ਦੇ ਵਿੱਤ ਮੰਤਰੀ ਵਾਕਆਊਟ ’ਚ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿਚ ਭਾਰਤ ਤੋਂ ਇਲਾਵਾ ਇੰਡੋਨੇਸ਼ੀਆ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਸਾਊਦੀ ਅਰਬ ਦੇ ਮੰਤਰੀ ਸ਼ਾਮਲ ਸਨ।

Share