ਰੂਸ ਦੇ ਪ੍ਰਧਾਨ ਮੰਤਰੀ ਵੀ ਹੋਏ ਕੋਰੋਨਾ ਇਨਫੈਕਟਿਡ

771
Share

ਮਾਸਕੋ, 1 ਮਈ (ਪੰਜਾਬ ਮੇਲ)- ਰੂਸ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ ਤਕਰੀਬਨ 8,000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ ਵਿਚ ਕੋਵਿਡ-19 ਦੇ ਕੁੱਲ ਮਾਮਲੇ ਵਧਕੇ 1,14,431 ਹੋ ਗਏ ਹਨ। ਇਹਨਾਂ ਮਾਮਲਿਆਂ ਦੀ ਗਿਣਤੀ ਹੋਰ ਵਧੇਰੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਰ ਕਿਸੇ ਦੀ ਜਾਂਚ ਨਹੀਂ ਹੋ ਰਹੀ ਹੈ ਤੇ ਰੂਸ ਵਿਚ ਜਾਂਚ ਰਿਪੋਰਟ 70 ਤੋਂ 80 ਫੀਸਦੀ ਸਟੀਕ ਆ ਰਹੀ ਹੈ।
ਉਥੇ ਹੀ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤੀਨ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ ਤੇ ਉਹ ਫਿਲਹਾਲ ਕੈਬਨਿਟ ਦੀਆਂ ਬੈਠਕਾਂ ਤੋਂ ਦੂਰ ਰਹਿਣਗੇ। ਸਿਹਤ ਅਧਿਕਾਰੀਆਂ ਨੇ ਪੰਜ ਖੇਤਰਾਂ ਵਿਚ ਨਿਮੋਨੀਆ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਹੈ। ਕੋਵਿਡ-19 ਇਨਫੈਕਸ਼ਨ ਦੇ ਅੱਧੇ ਮਾਮਲੇ ਮਾਸਕੋ ਤੋਂ ਹਨ। ਜਨ-ਸਿਹਤ ਏਜੰਸੀ ‘ਰੋਸਪੋਟ੍ਰੇਨਾਜ਼ੋਰ’ ਦੇ ਮੁਤਾਬਕ ਮਾਸਕੋ ਵਿਚ ਸਾਹ ਸਬੰਧੀ ਸਾਰੇ ਇਨਫੈਕਸ਼ਨ ਕੋਰੋਨਾਵਾਇਰਸ ਕਾਰਣ ਹੋਣ ਦੀ ਸੰਭਾਵਨਾ ਹੈ।


Share