ਰੂਸ ਦੀ ਅਦਾਲਤ ਵੱਲੋਂ ਨਵਲਨੀ ਨੂੰ ਧੋਖਾਧੜੀ ਤੇ ਮਾਣਹਾਨੀ ਦੇ ਦੋਸ਼ ’ਚ 9 ਸਾਲ ਦੀ ਸਜ਼ਾ

267
Share

ਮਾਸਕੋ, 22 ਮਾਰਚ (ਪੰਜਾਬ ਮੇਲ)- ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਨੂੰ ਧੋਖਾਧੜੀ ਅਤੇ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਸ ਨੂੰ ਅੱਜ ਨੌਂ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਨਵਲਨੀ ’ਤੇ 12 ਲੱਖ ਰੂਬਲ (ਲਗਪਗ 11,500 ਡਾਲਰ) ਦਾ ਜੁਰਮਾਨਾ ਵੀ ਲਗਾਇਆ ਹੈ। ਨਵਲਨੀ ਇਸ ਸਮੇਂ ਇੱਕ ਹੋਰ ਮਾਮਲੇ ਵਿਚ ਮਾਸਕੋ ਦੇ ਪੂਰਬ ਵਿਚ ਸਥਿਤ ਇੱਕ ਜੇਲ੍ਹ ਵਿਚ ਢਾਈ ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਨਵਾਂ ਮੁਕੱਦਮਾ ਇਸ ਮਨਸ਼ਾ ਨਾਲ ਚਲਾਇਆ ਗਿਆ ਹੈ ਕਿਉਂਕਿ ਰਾਸ਼ਟਰਪਤੀ ਪੂਤਿਨ ਦੀ ਸਰਕਾਰ ਨਵਲਨੀ ਨੂੰ ਜਦੋਂ ਤੱਕ ਸੰਭਵ ਹੋ ਸਕੇ, ਉਦੋਂ ਤੱਕ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ। ਨਵਲਨੀ ਨੇ ਆਪਣੇ ’ਤੇ ਲੱਗੇ ਧੋਖਾਧੜੀ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।

Share