ਰੂਸ ਦੀਆਂ ਧਮਕੀਆਂ ਦੇ ਬਾਵਜੂਦ ਪਰਮਾਣੂ ਚਿਤਾਵਨੀ ਪੱਧਰ ਨੂੰ ਬਦਲਣ ਦੀ ਕੋਈ ਲੋੜ ਨਹੀਂ ਦਿਖਦੀ: ਨਾਟੋ

138
Share

-ਗੱਠਜੋੜ ਦੇ ਸਕੱਤਰ ਜਨਰਲ ਵੱਲੋਂ ਪੋਲੈਂਡ ਦੇ ਰਾਸ਼ਟਰਪਤੀ ਨਾਲ ਮੁਲਾਕਾਤ
ਲਸਕ ਏਅਰ ਬੇਸ (ਪੋਲੈਂਡ), 2 ਮਾਰਚ (ਪੰਜਾਬ ਮੇਲ)- ਨਾਟੋ ਮੁਖੀ ਨੇ ਕਿਹਾ ਕਿ ਰੂਸ ਦੀਆਂ ਧਮਕੀਆਂ ਦੇ ਬਾਵਜੂਦ ਗੱਠਜੋੜ ਨੂੰ ਆਪਣੀ ਪਰਮਾਣੂ ਹਥਿਆਰ ਚਿਤਾਵਨੀ ਦੇ ਪੱਧਰ ਨੂੰ ਬਦਲਣ ਦੀ ਕੋਈ ਲੋੜ ਨਹੀਂ ਦਿਖਦੀ ਹੈ।
ਗੱਠਜੋੜ ਦੇ ਸਕੱਤਰ ਜਨਰਲ ਜੈਨਸ ਸਟ੍ਰੋਲਟਨਬਰਗ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਦਰਜ਼ੇਜ ਡੂਡਾ ਨਾਲ ਯੂਰੋਪੀ ਸੁਰੱਖਿਆ ’ਤੇ ਗੱਲਬਾਤ ਤੋਂ ਬਾਅਦ ਐਸੋਸੀਏਟਿਡ ਪ੍ਰੈੱਸ ਨਾਲ ਗੱਲਬਾਤ ਕੀਤੀ। ਉਹ ਮੱਧ ਪੋਲੈਂਡ ਦੇ ਲਸਕ ਵਿਚ ਇਕ ਏਅਰ ਬੇਸ ’ਤੇ ਮਿਲੇ ਜਿੱਥੇ ਨਾਟੋ ਦੇ ਪੋਲੈਂਡ ਅਤੇ ਅਮਰੀਕਾ ਦੇ ਐੱਫ-15 ਜੰਗੀ ਜੈੱਟ ਜਹਾਜ਼ ਮੌਜੂਦ ਹਨ। ਸਟੋਲਟੈਨਬਰਗ ਨੇ ਕਿਹਾ, ‘‘ਅਸੀਂ ਹਮੇਸ਼ਾ ਉਹੀ ਕਰਾਂਗੇ ਜੋ ਸਾਡੇ ਸਹਿਯੋਗੀਆਂ ਦੀ ਰੱਖਿਆ ਅਤੇ ਬਚਾਅ ਲਈ ਜ਼ਰੂਰੀ ਹੈ ਪਰ ਸਾਨੂੰ ਨਹੀਂ ਲੱਗਦਾ ਕਿ ਨਾਟੋ ਦੇ ਪਰਮਾਣੂ ਬਲਾਂ ਦੇ ਚਿਤਾਵਨੀ ਦੇ ਪੱਧਰ ਨੂੰ ਬਦਲਣ ਦੀ ਕੋਈ ਲੋੜ ਹੈ।’’
ਕ੍ਰੈਮਲਿਨ ਨੇ ਪਰਮਾਣੂ ਜੰਗ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਹਫ਼ਤੇ ਦੇ ਅਖੀਰ ਦੇ ਹੁਕਮਾਂ ਤੋਂ ਬਾਅਦ ਉਸ ਦੇ ਜਲ, ਥਲ ਤੇ ਹਵਾਈ ਪਰਮਾਣੂ ਬਲ ਹਾਈ ਅਲਰਟ ’ਤੇ ਹਨ। ਨਾਟੋ ਕੋਲ ਖ਼ੁਦ ਦੇ ਕੋਈ ਪਰਮਾਣੂ ਹਥਿਆਰ ਨਹੀਂ ਹਨ ਪਰ ਇਸ ਦੇ ਤਿੰਨ ਮੈਂਬਰਾਂ ਅਮਰੀਕਾ, ਬਰਤਾਨੀਆ ਅਤੇ ਫਰਾਂਸ ਕੋਲ ਪਰਮਾਣੂ ਹਥਿਆਰਾਂ ਦਾ ਭੰਡਾਰ ਹੈ।

Share