ਰੂਸੀ ਸਮੁੰਦਰ ‘ਚ ਹੋਈ ਵੱਡੀ ਕੁਦਰਤੀ ਤਬਾਹੀ

448
Share

ਪ੍ਰਸ਼ਾਂਤ ਮਹਾਸਾਗਰ ਦੀ ਅਵਾਚਾ ਖਾੜੀ ਦੇ ਸਮੁੰਦਰ ‘ਚ 95 ਫੀਸਦੀ ਸਮੁੰਦਰੀ ਜੀਵਾਂ ਦੀ ਮੌਤ!
ਮਾਸਕੋ, 9 ਅਕਤੂਬਰ (ਪੰਜਾਬ ਮੇਲ)- ਰੂਸ ‘ਚ ਪ੍ਰਸ਼ਾਂਤ ਮਹਾਸਾਗਰ ਦੀ ਅਵਾਚਾ ਖਾੜੀ ਵਿਚ ਵੱਡੀ ਕੁਦਰਤੀ ਤਬਾਹੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਕੁਝ ਦਿਨਾਂ ਤੋਂ ਵੱਡੀ ਗਿਣਤੀ ਵਿਚ ਸਮੁੰਦਰੀ ਜੀਵ ਮ੍ਰਿਤਕ ਮਿਲ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਅਵਾਚਾ ਖਾੜੀ ਦੇ ਸਮੁੰਦਰ ਵਿਚ 95 ਫੀਸਦੀ ਸਮੁੰਦਰੀ ਜੀਵਾਂ ਦੀ ਮੌਤ ਹੋ ਚੁੱਕੀ ਹੈ। ਜਿਸ ਨੂੰ ਰੂਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਮੁੰਦਰੀ ਤ੍ਰਾਸਦਾ ਕਿਹਾ ਜਾ ਰਿਹਾ ਹੈ। ਭਾਵੇਂਕਿ ਹੁਣ ਤੱਕ ਸਮੁੰਦਰੀ ਜੀਵਾਂ ਦੀ ਮੌਤ ਦਾ ਕਾਰਨ ਸਪਸ਼ੱਟ ਨਹੀਂ ਹੈ।
ਅਵਾਚਾ ਖਾੜੀ ਦੇ Khalaktyrsky ਬੀਚ ‘ਤੇ ਆਕਟੋਪਸ, ਸੀ , ਕੇਕੜੇ, ਮੱਛੀਆਂ ਸਮੇਤ ਕਈ ਜੀਵ ਮ੍ਰਿਤਕ ਮਿਲ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਇਸ ਸਮੁੰਦਰੀ ਤਬਾਹੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਦੇ ਬਾਅਦ ਕੁਦਰਤ ਪ੍ਰੇਮੀ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
ਦੀ ਮਾਸਕੋ ਟਾਈਮਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਕੁਝ ਵਿਗਿਆਨੀ ਸਮੁੰਦਰ ਜੀਵਾਂ ਦੀ ਮੌਤ ਦੇ ਪਿੱਛੇ ਪ੍ਰਦੂਸ਼ਣ ਨੂੰ ਕਾਰਨ ਦੱਸ ਰਹੇ ਹਨ। ਤਾਂ ਉੱਥੇ ਕੁਝ ਵਿਗਿਆਨੀ ਸਮੁੰਦਰ ਦੇ ਅੰਦਰ ਜਵਾਲਾਮੁਖੀ ਫਟਣ ਅਤੇ ਮਿਲਟਰੀ ਪਰੀਖਣ ਦੇ ਦੌਰਾਨ ਰਾਕੇਟ ਬਾਲਣ ਲੀਕ ਹੋਣ ਦੀ ਗੱਲ ਕਹਿ ਰਹੇ ਹਨ।
ਇਸ ਘਟਨਾ ਦੀ ਜਾਂਚ ਕਰਨ ਲਈ ਇਕ ਸਪੈਸ਼ਲ ਕਮਿਸ਼ਨ ਗਠਿਤ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਨਾ ਸਿਰਫ ਸਮੁਦਰੀ ਜੀਵਾਂ ਸਗੋਂ ਇਨਸਾਨਾਂ ‘ਤੇ ਵੀ ਇਸ ਕੁਦਰਤੀ ਤਬਾਹੀ ਦਾ ਅਸਰ ਪਿਆ ਹੈ। ਕੁਝ ਸਥਾਨਕ ਮਛੇਰਿਆਂ ਅਤੇ ਸਰਫਰਜ਼ ਨੇ ਦੱਸਿਆ ਕਿ ਪਾਣੀ ਵਿਚੋਂ ਕਿਸੇ ਪੇਸਟੀਸਾਈਡ ਜਿਹੀ ਗੰਧ ਆ ਰਹੀ ਹੈ। ਉੱਥੇ ਸਮੁੰਦਰ ਵਿਚ ਸਰਫਿੰਗ ਕਰਨ ਵਾਲੇ ਕੁਝ ਲੋਕਾਂ ਵਿਚ ਉਲਟੀਆਂ, ਗਲੇ ਵਿਚ ਦਰਦ ਅਤੇ ਅੱਖਾਂ ਵਿਚ ਜਲਨ ਹੋਣ ਦੀ ਗੱਲ ਵੀ ਕਹੀ ਹੈ।
ਵਾਤਾਵਰਨ ਦੇ ਮੁੱਦਿਆਂ ‘ਤੇ ਕੰਮ ਕਰਨ ਵਾਲੀ ਸੰਸਥਾ ਗ੍ਰੀਨਪੀਸ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਪਾਣੀ ਦੇ ਚਾਰ ਟੈਸਟ ਕੀਤੇ ਜਿਸ ਵਿਚ ਪਾਇਆ ਗਿਆ ਕਿ ਪਾਣੀ ਵਿਚ ਕੋਈ ਪੈਟਰੋਲੀਅਮ ਜਿਹਾ ਪਦਾਰਥ ਹੈ, ਜਿਸ ਦੇ ਕਾਰਨ ਸਮੁੰਦਰੀ ਜੀਵਾਂ ਦੀ ਮੌਤ ਹੋਈ ਹੈ। ਸਥਾਨਕ ਲੋਕ ਦੱਸਦੇ ਹਨ ਕਿ ਕੁਝ ਦਿਨਾਂ ਤੋਂ ਸੀਲ, ਆਕਟੋਪਸ ਅਤੇ ਸਮੁੰਦਰੀ ਮੱਛੀਆਂ ਮਰ ਕੇ ਬੀਚ ‘ਤੇ ਆ ਰਹੀਆਂ ਹਨ । ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਨੇ ਪਹਿਲੀ ਵਾਰ ਦੇਖੀ ਹੈ।
ਉੱਥੇ ਖੇਤਰੀ ਗਵਰਨਰ ਵਲਾਦੀਮੀਰ ਸੋਲੋਡੋਵ ਨੇ ਇਸ ਬਾਰੇ ਵਿਚ ਕਿਹਾ ਕਿ Khalaktyrsky ਬੀਚ ਦੇ ਆਲੇ-ਦੁਆਲੇ ਦੇ ਸਮੁੰਦਰ ਵਿਚ ਪਾਣੀ ਜ਼ਹਿਰੀਲਾ ਹੋ ਗਿਆ ਹੈ। ਗ੍ਰੀਨਪੀਸ ਨੇ ਵੀ ਸਮੁੰਦਰੀ ਜੀਵਾਂ ਦੇ ਲੁਪਤ ਹੋਣ ਦੀ ਚਿਤਾਵਨੀ ਦਿੱਤੀ ਹੈ। ਸੋਲੋਡੋਵ ਨੇ ਅੱਗੇ ਕਿਹਾ ਕਿ ਮਾਹਰ ਇਸ ਗੱਲ ਦੀ ਜਾਂਚ ਕਰ ਰਹੇ ਹਨ ਕੀ ਘਟਨਾ ਕੁਝ ਜ਼ਹਿਰੀਲੇ ਪਦਾਰਥ ਦੇ ਫੈਲਣ ਕਾਰਨ ਵਾਪਰੀ ਹੈ ਕਿਉਂਕਿ ਬੀਚ ਦੇ ਨੇੜੇ ਹੀ ਮਿਲਟਰੀ ਪਰੀਖਣ ਸਥਲ ਰੇਡਗਿਨੋ ਹੈ, ਜੋ ਸਮੁੰਦਰ ਤੋਂ ਲੱਗਭਗ 10 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਅਗਸਤ ਵਿਚ ਇੱਥੇ ਡ੍ਰਿਲ ਕੀਤੀ ਗਈ ਸੀ। ਉਹਨਾਂ ਨੇ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ।


Share