ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ‘ਕਾਤਲਾਨਾ ਹਮਲੇ’ ’ਚ ਵਾਲ ਵਾਲ ਬਚੇ

58
Share

ਮਾਸਕੋ, 15 ਸਤੰਬਰ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਹੱਤਿਆ ਲਈ ਉਨ੍ਹਾਂ ਦੀ ਲਿਮੋਜ਼ਿਨ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ। ਰੂਸੀ ਟੈਲੀਗ੍ਰਾਮ ਚੈਨਲ ਦੀ ਰਿਪੋਰਟ ਦੇ ਅਨੁਸਾਰ ਪੂਤਿਨ ਦੀ ਲਿਮੋਜ਼ਿਨ ਦੇ ਖੱਬ ਪਹੀਏ ਨਾਲ ਕੋਈ ਚੀਜ਼ ਟਕਰਾਉਣ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਧੂੰਆਂ ਉਠਿਆ। ਇਸ ਦੇ ਬਾਵਜੂਦ ਰਾਸ਼ਟਰਪਤੀ ਸੁਰੱਖਿਅਤ ਰਹੇ। ਚੈਨਲ ਨੇ ਦਾਅਵਾ ਕੀਤਾ, ‘ਰਾਸ਼ਟਰਪਤੀ ਦੇ ਅੰਗ ਰੱਖਿਅਕ (ਸੇਵਾ) ਦੇ ਮੁਖੀ ਅਤੇ ਕਈ ਹੋਰ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਈ ਵਿਅਕਤੀ ਹਿਰਾਸਤ ਵਿੱਚ ਲਏ ਗਏ ਹਨ।’


Share