ਰੂਸੀ ਮੀਡੀਆ ਦਾ ਦਾਅਵਾ: ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜੇ

162
Share

ਮਾਸਕੋ, 4 ਮਾਰਚ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜ ਗਏ ਹਨ, ਇਹ ਦਾਅਵਾ ਰੂਸੀ ਮੀਡੀਆ ਨੇ ਕੀਤਾ ਹੈ। ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ। ਰੂਸ-ਯੂਕਰੇਨ ’ਚ ਜੰਗ ਨੌਵੇਂ ਦਿਨ ਵੀ ਜਾਰੀ ਹੈ। ਰੂਸੀ ਫੌਜ ਨੇ ਜਪੋਰਿਝਿਆ ਨਿਊਕਲੀਅਰ ਪਲਾਂਟ ’ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਪਹਿਲਾਂ ਗੋਲੀਬਾਰੀ ਦੌਰਾਨ ਪਲਾਂਟ ਨੂੰ ਅੱਗ ਲੱਗ ਗਈ ਸੀ। ਇਸ ਹਮਲੇ ’ਚ 47 ਜਣਿਆਂ ਦੀ ਮੌਤ ਹੋ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਜ਼ੇਲੈਂਸਕੀ ਰਾਜਧਾਨੀ ਕੀਵ ਦੇ ਬੰਕਰ ਵਿਚੋਂ ਨਿਕਲ ਕੇ ਪੋਲੈਂਡ ਭੱਜ ਗਏ ਹਨ। ਇਸ ਤੋਂ ਦੋ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਜੇਲੈਂਸਕੀ ਜਦੋਂ ਚਾਹੁਣ, ਉਨ੍ਹਾਂ ਨੂੰ ਯੂਕਰੇਨ ਤੋਂ ਹਵਾਈ ਮਾਰਗ ਰਾਹੀਂ ਬਾਹਰ ਕੱਢਿਆ ਜਾ ਸਕਦਾ ਹੈ।

Share