ਰੂਸੀ ਫੌਜ ਵੱਲੋਂ ਯੂਕਰੇਨ ਦੇ ਦੋ ਖੇਤਰਾਂ ’ਚ ਜੰਗਬੰਦੀ ਲਈ ਸਹਿਮਤੀ ਜਤਾਈ

291
Share

-ਦੋ ਸ਼ਹਿਰਾਂ ’ਚ ਫਸੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਚੁੱਕਿਆ ਕਦਮ
ਰੂਸੀ ਫ਼ੌਜ ਲੋਕਾਂ ਨੂੰ ਕੱਢਣ ਲਈ ਯੂਕਰੇਨ ਦੇ ਦੋ ਸ਼ਹਿਰਾਂ ’ਚ ਜੰਗਬੰਦੀ ਲਈ ਸਹਿਮਤ
ਕੀਵ, 5 ਮਾਰਚ (ਪੰਜਾਬ ਮੇਲ)- ਰੂਸੀ ਫੌਜ ਨੇ ਅੱਜ ਤੋਂ ਯੂਕਰੇਨ ਦੇ ਦੋ ਖੇਤਰਾਂ ’ਚ ਜੰਗਬੰਦੀ ਲਈ ਸਹਿਮਤੀ ਜਤਾਈ ਹੈ, ਤਾਂ ਜੋ ਉੱਥੇ ਫਸੇ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਸਕੇ। ਰੂਸ ਦੀ ਸਰਕਾਰੀ ਨਿਊਜ਼ ਏਜੰਸੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤਾਸ ਸਮਾਚਾਰ ਏਜੰਸੀ ਨੇ ਰੂਸੀ ਰੱਖਿਆ ਮੰਤਰਾਲੇ ਦੁਆਰਾ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮਾਸਕੋ ਕੁਝ ਨਿਕਾਸੀ ਮਾਰਗਾਂ ’ਤੇ ਯੂਕਰੇਨੀ ਬਲਾਂ ਨਾਲ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ, ਤਾਂ ਜੋ ਦੱਖਣ-ਪੂਰਬ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਉਪੋਲ ਅਤੇ ਪੂਰਬ ਵਿਚ ਵੋਲਨੋਵਾਖਾ ਸ਼ਹਿਰ ਤੋਂ ਨਾਗਰਿਕਾਂ ਨੂੰ ਕੱਢਣ ’ਚ ਮਦਦ ਲਈ। ਹਾਲਾਂਕਿ ਯੂਕਰੇਨ ਦੀ ਫੌਜ ਵੱਲੋਂ ਅਜੇ ਤੱਕ ਕਿਸੇ ਵੀ ਜੰਗਬੰਦੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

Share