ਰੂਸੀ ਤਣਾਅ ਦਰਮਿਆਨ ਯੂ.ਕੇ. ਸਰਕਾਰ ‘ਗੋਲਡਨ ਵੀਜ਼ਾ’ ਵਿਵਸਥਾ ਕਰ ਰਹੀ ਹੈ ਖ਼ਤਮ

570
Share

ਲੰਡਨ, 18 ਫਰਵਰੀ (ਪੰਜਾਬ ਮੇਲ)- ਯੂ.ਕੇ. ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਚਿੰਤਾਵਾਂ ਦਰਮਿਆਨ ਅਮੀਰ ਵਿਦੇਸ਼ੀ ਨਿਵੇਸ਼ਕਾਂ ਨੂੰ ਰਿਹਾਇਸ਼ ਦੀ ਪੇਸ਼ਕਸ਼ ਕਰਨ ਵਾਲੀ ਅਖੌਤੀ ‘ਗੋਲਡਨ ਵੀਜ਼ਾ’ ਵਿਵਸਥਾ ਨੂੰ ਖਤਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬਿ੍ਰਟੇਨ ਰੂਸ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰਨ ਲਈ ਲਗਾਤਾਰ ਦਬਾਅ ਹੇਠ ਸੀ। ਯੂ.ਕੇ. ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਟੀਅਰ-1 ਨਿਵੇਸ਼ਕ ਵੀਜ਼ਾ ਵਿਵਸਥਾ ਨੇ ‘ਭਿ੍ਰਸ਼ਟ ਅਮੀਰ ਲੋਕਾਂ ਨੂੰ ਬਿ੍ਰਟੇਨ ’ਚ ਪਹੁੰਚ ਦੇ ਮੌਕੇ’ ਪ੍ਰਦਾਨ ਕੀਤੇ ਹਨ। ਮੰਤਰਾਲੇ ਨੇ ਕਿਹਾ ਕਿ ਕੁਝ ਮਾਮਲਿਆਂ ਵਿਚ ਇਸ ਵੀਜ਼ੇ ਕਾਰਨ ਸੁਰੱਖਿਆ ਚਿੰਤਾਵਾਂ ਪੈਦਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਈ ਕੇਸਾਂ ਵਿਚ ਨਾਜਾਇਜ਼ ਪੈਸੇ ਕਮਾਉਣ ਵਾਲੇ ਅਤੇ ਭਿ੍ਰਸ਼ਟਾਚਾਰ ਨਾਲ ਜੁੜੇ ਲੋਕਾਂ ਨੇ ਵੀ ਇਸ ਵੀਜ਼ੇ ਦਾ ਨਾਜਾਇਜ਼ ਫਾਇਦਾ ਉਠਾਇਆ ਹੈ।
ਯੂਕ੍ਰੇਨ ’ਤੇ ਰੂਸੀ ਹਮਲੇ ਦੇ ਖਤਰੇ ਕਾਰਨ ਬਿ੍ਰਟੇਨ ’ਚ ਰੂਸ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਗੈਰ-ਕਾਨੂੰਨੀ ਧਨ/ਵਿੱਤ ’ਤੇ ਲਗਾਮ ਲਗਾਉਣ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਬਿ੍ਰਟਿਸ਼ ਲੋਕਾਂ ਦਾ ਸਿਸਟਮ ’ਚ ਵਿਸ਼ਵਾਸ ਬਣਿਆ ਰਹੇ।
ਬਿ੍ਰਟੇਨ ’ਚ 20 ਲੱਖ ਪੌਂਡ (27 ਲੱਖ ਅਮਰੀਕੀ ਡਾਲਰ) ਜਾਂ ਉਸ ਤੋਂ ਵੱਧ ਦੀ ਰਾਸ਼ੀ ਦਾ ਨਿਵੇਸ਼ ਕਰਨ ਵਾਲਿਆਂ ਨੂੰ ਦੇਸ਼ ਵਿਚ ਨਿਵਾਸ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਨੂੰ ਵੀ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਹ ਵੀਜ਼ਾ ਸਬੰਧੀ ਇਹ ਨਿਯਮ 2008 ਤੋਂ ਪ੍ਰਭਾਵੀ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਇਸ ਵੀਜ਼ਾ ਸਹੂਲਤ ਨੂੰ ਬੰਦ ਕਰ ਰਹੀ ਹੈ।
ਅਜਿਹੇ ਜ਼ਿਆਦਾਤਰ ਵੀਜ਼ਾ ਧਾਰਕ ਰੂਸੀ ਲੋਕ ਹਨ। ਆਲੋਚਕ ਲੰਬੇ ਸਮੇਂ ਤੋਂ ਇਹ ਸਵਾਲ ਕਰਦੇ ਰਹੇ ਹਨ ਕਿ ਕੀ ਇਸ ਨੀਤੀ ਜ਼ਰੀਏ ਬਿ੍ਰਟੇਨ ਵਿਚ ਮਨੀ ਲਾਂਡਰਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਯੂਕਰੇਨ ’ਤੇ ਰੂਸ ਦੇ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਬਿ੍ਰਟੇਨ ਵਿਚ ਰੂਸ ਦੀ ਪਹੁੰਚ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਗੈਰ ਕਾਨੂੰਨੀ ਧਨ/ਵਿੱਤ ’ਤੇ ਲਗਾਮ ਲਗਾਉਣ ਲਈ ਹੈ।

Share