ਰੂਸੀ ਅਧਿਕਾਰੀਆਂ ਵੱਲੋਂ ਮੀਡੀਆ ਇਕਾਈਆਂ ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਜਾਰੀ

174
Share

ਨਿਊਯਾਰਕ, 7 ਮਾਰਚ (ਪੰਜਾਬ ਮੇਲ)-ਰੂਸੀ ਅਧਿਕਾਰੀਆਂ ਨੇ ਐਤਵਾਰ ਨੂੰ ਸੁਤੰਤਰ ਮੀਡੀਆ ਇਕਾਈਆਂ ’ਤੇ ਰੋਕ ਅਤੇ ਪ੍ਰਦਰਸ਼ਨਕਾਰੀਆਂ ਦੀ ਗਿ੍ਰਫ਼ਤਾਰੀ ਜਾਰੀ ਰੱਖੀ। ਇਨ੍ਹਾਂ ਕਦਮਾਂ ਦਾ ਉਦੇਸ਼ ਸੰਭਵਤ : ਯੂਕਰੇਨ ’ਤੇ ਹਮਲੇ ਦੇ ਬਾਰੇ ਦੇਸ਼ ’ਚ ਲੋਕਾਂ ਦੀ ਦਿੱਤੀ ਜਾਣ ਵਾਲੀ ਸੂਚਨਾ ਨੂੰ ਕੰਟਰੋਲ ਕਰਨਾ ਹੈ। ਉੱਥੇ ਕਈ ਹੋਰ ਮੀਡੀਆ ਇਕਾਈਆਂ ’ਤੇ ਰੋਕ ਪਿਛਲੇ ਹਫ਼ਤੇ ਲਾਈ ਗਈ ਸੀ। ਹੋਰ ਇਕਾਈਆਂ ਨੇ ਨਵੇਂ ਦਮਨਕਾਰੀ ਕਾਨੂੰਨਾਂ ਦੇ ਕਾਰਨ ਰੂਸ ’ਚ ਆਪਣਾ ਕੰਮਕਾਜ ਰੋਕਣ ਦਾ ਫੈਸਲਾ ਕੀਤਾ। ਪੂਰੇ ਰੂਸ ’ਚ ਸੈਂਕੜੇ ਪ੍ਰਦਰਨਸ਼ਾਕਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਜਿਨ੍ਹਾਂ ਮੀਡੀਆ ਇਕਾਈਆਂ ’ਤੇ ਰੋਕ ਲਾਈ ਗਈ ਹੈ, ਉਨ੍ਹਾਂ ’ਚ ਮੀਡੀਆਯੋਜਨਾ ਸ਼ਾਮਲ ਹੈ। ਇਹ ਇਕ ਅਜਿਹੀ ਮੀਡੀਆ ਇਕਾਈ ਹੈ, ਜੋ ਰੂਸ ਦੀ ਪੁਲਿਸ ਤੇ ਨਿਆਂ ਪ੍ਰਣਾਲੀ ਨਾਲ ਸਬੰਧਿਤ ਖ਼ਬਰਾਂ ਦਿੰਦੀ ਹੈ। ਇਹ ਰਾਜਨੀਤਿਕ ਗਿ੍ਰਫ਼ਤਾਰੀ ਅਤੇ ਹਾਈ-ਪ੍ਰੋਫਾਈਲ ਅਦਾਲਤੀ ਮਾਮਲਿਆਂ ਦੇ ਬਾਰੇ ’ਚ ਜਾਣਕਾਰੀ ਦਾ ਇਕ ਅਹਿਮ ਸਰੋਤ ਰਹੀ ਹੈ। ਅਮਰੀਕਾ ਵੱਲੋਂ ਫੰਡ ਪ੍ਰਾਪਤ ਬ੍ਰਾਡਕਾਸਟਰ ਰੇਡੀਓ ਫ੍ਰੀ ਯੂਰਪ/ਰੇਡੀਓ ਲਿਬਰਟੀ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਰੂਸ ’ਚ ਆਪਣੇ ਸੰਚਾਲਨ ਨੂੰ ਮੁਅੱਤਲ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਹ ਫੈਸਲਾ ਉਸ ਵੇਲੇ ਲਿਆ ਗਿਆ, ਜਦ ਦੇਸ਼ ’ਚ ਪੱਤਰਕਾਰਾਂ ’ਤੇ ਦਬਾਅ ਵਧਾ ਦਿੱਤਾ ਗਿਆ ਹੈ ਅਤੇ ਟੈਕਸ ਅਧਿਕਾਰੀਆਂ ਨੇ ਇਸ ਦੇ ਵਿਰੁੱਧ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share