ਰੁਪਏ ਦੇ ਮੁਕਾਬਲੇ ਡਾਲਰ ਹੋਇਆ 76 ਦਾ

717
Share

ਸੈਕਰਾਮੈਂਟੋ, 8 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਚੱਲਦਿਆਂ ਪੂਰਾ ਵਿਸ਼ਵ ਇਸ ਵੇਲੇ ਆਰਥਿਕ ਮੰਦੀ ਦੀ ਕਗਾਰ ‘ਤੇ ਖੜ੍ਹਾ ਹੈ। ਬਹੁਤ ਸਾਰੇ ਦੇਸ਼ਾਂ ਦੀ ਕਰੰਸੀ ਡਾਲਰ ਦੇ ਮੁਕਾਬਲੇ ਮੂੰਧੇ ਮੂੰਹ ਜਾ ਡਿੱਗੀ ਹੈ। ਇਸੇ ਤਰ੍ਹਾਂ ਭਾਰਤੀ ਰੁਪਇਆ ਡਾਲਰ ਦੇ ਮੁਕਾਬਲੇ 76 ‘ਤੇ ਜਾ ਪਹੁੰਚਿਆ ਹੈ। ਆਉਣ ਵਾਲੇ ਸਮੇਂ ਵਿਚ ਰੁਪਏ ਦੀ ਕੀਮਤ ਹੋਰ ਵੀ ਡਿੱਗਣ ਦੀ ਉਮੀਦ ਕੀਤੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਅਜਿਹੇ ਰਹੇ, ਤਾਂ ਡਾਲਰ ਦੀ ਕੀਮਤ ਆਉਣ ਵਾਲੇ ਸਮੇਂ ਵਿਚ 90 ਰੁਪਏ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਡਾਲਰ ਦਾ ਰੇਟ 46 ਰੁਪਏ ਸੀ।


Share