ਰਿਸਰਚ ‘ਚ ਦਾਅਵਾ, ਕੋਰੋਨਾ ਖਿਲਾਫ਼ ਆਇਓਡੀਨ ਨੇ ਦਿਖਾਇਆ ਪ੍ਰਭਾਵ

317
Share

ਆਇਓਡੀਨ ਨਾਲ ਨੱਕ ਧੋਣ ਨਾਲ ਕੋਰੋਨਾ ਤੋਂ ਹੋ ਸਕਦਾ ਹੈ ਬਚਾਅ
ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਹੋਈ ਇਕ ਤਾਜ਼ਾ ਸ਼ੋਧ ਵਿਚ ਦਾਅਵਾ ਕੀਤਾ ਗਿਆ ਹੈਕਿ ਜੇਕਰ ਲੋਕ ਆਇਓਡੀਨ ਨਾਲ ਆਪਣਾ ਨੱਕ ਅਤੇ ਮੂੰਹ ਧੋਂਦੇ ਹਨ ਤਾਂ ਉਹ ਕੋਰੋਨਾਵਾਇਰਸ ਤੋਂ ਬਚ ਸਕਦੇ ਹਨ। ਇਸ ਤੋਂ ਪਹਿਲਾਂ ਹੋਏ ਅਧਿਐਨ ਅਤੇ ਅਜਿਹੇ ਦਾਅਵਿਆਂ ਨੂੰ ਵਿਸ਼ਵ ਸਿਹਤ ਸੰਗਠਨ ਪਹਿਲਾਂ ਹੀ ਰੱਦ ਕਰ ਚੁੱਕਾ ਹੈ।ਅਮਰੀਕਾ ਦੀ ਯੂਨੀਵਰਸਿਟੀ ਆਫ ਕਨੈਕਟੀਕਟ ਸਕੂਲ ਆਫ ਮੈਡੀਸਨ ਦੀ ਰਿਸਰਚ ਵਿਚ ਇਹ ਪਾਇਆਗਿਆ ਹੈ ਕਿ ਜੇਕਰ ਲੋਕ ਆਪਣੇ ਨੱਕ ਨੂੰ ਆਇਓਡੀਨ ਦੇ ਨਾਲ ਧੋਂਦੇ ਹਨ ਤਾਂ ਇਸ ਨਾਲ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਖੋਜੀਆਂ ਨੇ ਲੈਬ ਵਿਚ ਕੋਰੋਨਾਵਾਇਰਸ ਦੇ ਇਕ ਨਮੂਨੇ ‘ਤੇ ਤਿੰਨ ਵੱਖ-ਵੱਖ ਗਾੜ੍ਹੇਪਨ ਦੇ ਐਂਟੀਸੈਪਟਿਕ ਪੋਵਿਡੋਨ-ਆਇਓਡੀਨ (ਪੀ.ਵੀ.ਪੀ.-1) ਦੇ ਸੋਲੀਊਸ਼ਨ ਪਾਏ, ਜਿਸ ਦੇ ਬਾਅਦ ਉਹਨਾਂ ਨੇ ਪਾਇਆ ਕਿ 0.5 ਫੀਸਦੀ ਗਾੜ੍ਹੇਪਨ ਵਾਲੇ ਪੋਵਿਡੋਨ-ਆਇਓਡੀਨ ਦੇ ਸੋਲੀਊਸ਼ਨ ਨੂੰ ਕੋਰੋਨਾਵਾਇਰਸ ਨੂੰ ਕਿਰਿਆਹੀਣ ਕਰਨ ਵਿਚ ਸਿਰਫ 15 ਸੈਕੰਡ ਲੱਗੇ। ਜਿਸ ਦੇ ਬਾਅਦ ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਕਿ ਜੇਕਰ ਨੱਕ ਅਤੇ ਮੂੰਹ ਨੂੰ ਆਇਓਡੀਨ ਨਾਲ ਧੋਤਾ ਜਾਂਦਾ ਹੈ ਤਾਂ ਇਸ ਨਾਲ ਕੋਰੋਨਾ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।
ਕੋਰੋਨਾਵਾਇਰਸ ਨੱਕ ਦੇ ਰਿਸੇਪਟਰ ਏ.ਸੀ.ਈ-2 ਦੀ ਵਰਤੋਂ ਮਨੁੱਖੀ ਸੈੱਲਾਂ ਵਿਚ ਦਾਖਲ ਹੋਣ ਅਤੇ ਉਸ ਨੂੰ ਬੀਮਾਰ ਕਰਨ ਲਈ ਕਰਦਾ ਹੈ। ਇਸ ਲਈ ਮਨੁੱਖੀ ਟ੍ਰਾਇਲ ਦੇ ਦੌਰਾਨ ਮਹਾਮਾਰੀ ‘ਤੇ ਰੋਕ ਲਗਾਉਣ ਲਈ ਨੱਕ ਦੀ ਸਫਾਈ ਅਤੇ ਇੱਥੇ ਹੀ ਵਾਇਰਸ ਨੂੰ ਖਤਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਰਿਸਰਚ ਵਿਚ ਪਾਇਆ ਗਿਆ ਕਿ ਪੀ.ਵੀ.ਪੀ.1 ਨਵੇਂ ਵਾਇਰਸ ਨਾਲ ਸਬੰਧਤ ਜਰਾਸੀਮ ਨੂੰ ਕਿਰਿਆਹੀਣ ਕਰਨ ਵਿਚ ਪ੍ਰਭਾਵੀ ਰਿਹਾ ਹੈ। ਜਿਸ ਵਿਚ Severe acute respiratory syndrome ਅਤੇ middle east respiratory syndrome ਸ਼ਾਮਲ ਹਨ।
ਜੇ.ਏ.ਐੱਮ.ਏ. ਓਟੋਲਰੀਂਗੋਲੌਜੀ ਹੈੱਡ ਐਂਡ ਨੈੱਕ ਸਰਜਰੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਰਿਸਰਚ ਟੀਮ ਨੇ ਲਿਖਿਆ ਹੈ ਕਿ ਉਹਨਾਂ ਨੇ ਵਾਇਰਸ ਦੇ ਖਿਲਾਫ਼ ਆਇਓਡੀਨ ਦਾ ਸੋਲੀਊਸ਼ਨ ਟੈਸਟ ਕੀਤਾ। ਜਿਸ ਵਿਚ ਆਇਓਡੀਨ ਦੇ ਗਾੜ੍ਹੇਪਨ ਦਾ ਪੱਧਰ 0.5 ਫੀਸਦੀ, 1.25 ਫੀਸਦੀ ਅਤੇ 2.5 ਫੀਸਦੀ ਰੱਖਿਆ ਗਿਆ। ਤਿੰਨੇ ਹੀ ਘੋਲ ਨੇ ਕੋਰੋਨਾਵਾਇਰਸ ਦੇ ਖਿਲਾਫ਼ ਚੰਗਾ ਨਤੀਜਾ ਦਿੱਤਾ। ਖੋਜੀਆਂ ਨੇ ਦਾਅਵਾ ਕੀਤਾ ਕਿ ਪੋਵਿਡੋਨ ਆਇਓਡੀਨ ਦੇ ਘੋਲ ਨਾਲ ਨੱਕ ਦੀ ਸਫਾਈ ਕਰਨੀ ਕੋਰੋਨਾਵਾਇਰਸ ਖਿਲਾਫ਼ ਜੰਗ ਵਿਚ ਜ਼ਿਆਦਾ ਫਾਇਦੇਮੰਦ ਹੋਵੇਗੀ। ਭਾਵੇਂਕਿ ਟੀਮ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਹਮੇਸ਼ਾ ਆਪਣੇ ਨੱਕ ਨੂੰ ਮਾਹਰ ਡਾਕਟਰ ਦੀ ਨਿਗਰਾਨੀ ਵਿਚ ਹੀ ਸਾਫ ਕਰਨਾ ਚਾਹੀਦਾ ਹੈ।


Share