ਰਿਪੁਦਮਨ ਕਤਲ ਕਾਂਡ: ਪੰਜ ਦਿਨਾਂ ਬਾਅਦ ਵੀ ਕਾਤਲ ਪੁਲਿਸ ਦੀ ਪਹੁੰਚ ਤੋਂ ਦੂਰ

60
Share

-ਪੁਲਿਸ ਦੇ ਹੱਥ ਕਤਲ ਦੇ ਕਾਰਨਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਲੱਗਿਆ
ਵੈਨਕੂਵਰ, 20 ਜੁਲਾਈ (ਪੰਜਾਬ ਮੇਲ)- ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕਾਤਲਾਂ ਦਾ ਪਤਾ ਲਾਉਣ ਵਿਚ ਪੁਲਿਸ ਦੇ ਹੱਥ ਪੰਜਵੇਂ ਦਿਨ ਵੀ ਖਾਲੀ ਹਨ। ਬੇਸ਼ੱਕ ਪੁਲਿਸ ਦੀ ਜਾਂਚ ਟੀਮ ਸਾਰੇ ਪਹਿਲੂਆਂ ਤੋਂ ਮਾਮਲੇ ਦੀਆਂ ਪਰਤਾਂ ਫਰੋਲ ਰਹੀ ਹੈ ਪਰ ਕਾਤਲਾਂ ਜਾਂ ਕਤਲ ਦੇ ਕਾਰਨਾਂ ਬਾਰੇ ਉਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਿਆ। ਪੁਲਿਸ ਵੱਲੋਂ ਮੀਡੀਆ ਨੂੰ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ ਜਲਦੀ ਹੀ ਸਾਰੀ ਸੱਚਾਈ ਸਾਹਮਣੇ ਲੈ ਕੇ ਆਉਣਗੇ ਪਰ ਦੇਰ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ। ਰਿਪੁਦਮਨ ਮਲਿਕ ਦੇ ਕਤਲ ਲਈ ਵਰਤੀ ਗਈ ਕਾਰ ਸਾੜੇ ਜਾਣ ਕਾਰਨ ਪੁਲੀਸ ਲਈ ਮੁਲਜ਼ਮਾਂ ਦੀ ਪੈੜ ਨੱਪਣੀ ਔਖੀ ਹੋ ਗਈ ਲੱਗਦੀ ਹੈ।

Share