ਰਿਚਮੰਡ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ

604
Share

ਸਰੀ, 13 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਪਿਛਲੇ ਹਫਤੇ ਲਾਗਲੇ ਸ਼ਹਿਰ ਰਿਚਮੰਡ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਕ੍ਰਿਸਟੋਫ਼ਰ ਸਿੰਘ ਵਜੋਂ ਹੋਈ ਹੈ। ਉਹ ਡੈਲਟਾ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਲਾਸ਼ ਇੱਕ ਖੱਡ ਵਿੱਚੋਂ ਮਿਲੀ ਸੀ। ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿਟ) ਦੇ ਸਾਰਜੈਂਟ ਡੇਵਿਡ ਲੀ ਨੇ ਦੱਸਿਆ ਹੈ ਕਿ 23 ਸਾਲਾ ਕ੍ਰਿਸਟੋਫਰ ਸਿੰਘ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦਾ ਕੋਈ ਮੁਜਰਿਮਾਨਾ ਰਿਕਾਰਡ ਨਹੀਂ ਹੈਪਰ ਸ਼ੱਕ ਹੈ ਕਿ ਇਹ ਕਤਲ ਲੋਅਰ ਮੇਨਲੈਂਡ ਵਿੱਚ ਚੱਲ ਰਹੀ ਗੈਂਗਵਾਰ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੇ ਕਿ ਅਗਸਤ ਨੂੰ ਆਰਸੀਐਮਪੀ ਨੂੰ ਰਿਚਮੰਡ ਦੇ ਕੈਂਬੀ ਰੋਡ ਅਤੇ ਨੰਬਰ ਰੋਡ ਨੇੜੇ ਪੈਂਦੇ ਖੇਤੀਬਾੜੀ ਖੇਤਰ ਵਿੱਚ ਇੱਕ ਅਣਪਛਾਤੀ ਲਾਸ਼ ਬਾਰੇ ਪਤਾ ਲੱਗਾ ਸੀ ਅਤੇ ਪੁਲਿਸ ਨੂੰ ਉੱਥੇ ਇੱਕ ਖੱਡ ਵਿੱਚੋਂ ਲਾਸ਼ ਬਰਾਮਦ ਹੋਈ ਸੀ। ਪੁਲਿਸ ਨੇ ਕ੍ਰਿਸਟੋਫ਼ਰ ਸਿੰਘ ਨਾਲ ਸੰਪਰਕ ਰੱਖਣ ਵਾਲੇ ਲੋਕਾਂ ਨੂੰ ਇਸ ਕਤਲ ਦੀ ਜਾਂਚ ਵਿੱਚ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਫੋਨ ਨੰਬਰ : 1-877-551 ’ਤੇ ਸੰਪਰਕ ਕਰਨ ਲਈ ਕਿਹਾ ਹੈ।


Share