ਸਰੀ, 28 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਰਿਚਮੰਡ ਨਿਵਾਸੀ ਮਾਤਾ ਸਰਵਜੀਤ ਕੌਰ ਰਤਨ ਧਰਮ ਪਤਨੀ ਸਰਦਾਰ ਬਿੱਕਰ ਸਿੰਘ ਰਤਨ 25 ਫਰਵਰੀ ਵਾਲੇ ਦਿਨ ਅਕਾਲ ਚਲਾਣਾ ਕਰ ਗਏ। ਉਹ 20 ਸਾਲ ਪਹਿਲਾਂ ਮੁਕਤਸਰ ਸਾਹਿਬ ਤੋਂ ਕੈਨੇਡਾ ਦੇ ਰਿਚਮੰਡ ਸ਼ਹਿਰ ਵਿਚ ਆਪਣੇ ਬੇਟੇ ਕੋਲ ਆ ਵਸੇ ਸਨ। ਉਨ੍ਹਾਂ ਦਾ ਸਸਕਾਰ 8 ਮਾਰਚ ਦਿਨ ਮੰਗਲਵਾਰ ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੌਪਕੌਟ ਰੋਡ ਡੈਲਟਾ ਵਿਖੇ ਹੋਵੇਗਾ। ਉਪਰੰਤ 11;30 ਵਜੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਨਾਨਕ ਨਿਵਾਸ, 8600 ਨੰਬਰ 5 ਰੋਡ, ਰਿਚਮੰਡ ਵਿਖੇ ਪੈਣਗੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਸਵਿੰਦਰ ਸਿੰਘ ਰਤਨ (ਬੇਟਾ) 604-721-0427 ਅਤੇ ਗੁਰਪ੍ਰੀਤ ਸਿੰਘ ਰਤਨ (ਬੇਟਾ) 604-725-7545 ਨਾਲ ਸੰਪਰਕ ਕੀਤਾ ਜਾ ਸਕਦਾ ਹੈ।