ਰਿਚਮੰਡ ‘ਚ ਦੋ ਸੜਕ ਹਾਦਸਿਆਂ ਵਿਚ ਦੋ ਜਣਿਆਂ ਦੀ ਮੌਤ, ਤਿੰਨ ਜ਼ਖ਼ਮੀ

414
Share

ਸਰੀ, 4 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਰਿਚਮੰਡ ਵਿਚ 24 ਘੰਟਿਆਂ ਦੌਰਾਨ ਹੋਏ ਦੋ ਸੜਕ ਹਾਦਸਿਆਂ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਰਿਚਮੰਡ ਆਰ.ਸੀ.ਐਮ.ਪੀ. ਅਨੁਸਾਰ ਪਹਿਲੀ ਘਟਨਾ ਸੋਮਵਾਰ ਨੂੰ  ਸ਼ਾਮ ਕੁ ਵਜੇ ਨੰਬਰ ਰੋਡ ਤੇ ਐਲਡਰਬ੍ਰਿਜ ਵੇਅ ਉਪਰ ਵਾਪਰੀ, ਜਿੱਥੇ ਇਕ ਸਲੇਟੀ ਰੰਗ ਦੀ ਹੋਂਡਾ ਸੀਆਰਵੀ ਕਾਰ, ਸਕੂਲ ਬੱਸ ਨਾਲ ਟਕਰਾ ਗਈ। ਕਾਰ ਦਾ ਡਰਾਈਵਰ ਮੌਕੇ ਤੇ ਹੀ ਦਮ ਤੋੜ ਗਿਆ ਜਦੋਂ ਕਿ ਸਕੂਲ ਬੱਸ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਇਸ ਹਾਦਸੇ ਸਮੇਂ ਸਕੂਲ ਬੱਸ ਵਿੱਚ ਕੋਈ ਬੱਚਾ ਸਵਾਰ ਨਹੀਂ ਸੀ। ਦੂਰੀ ਦੁਰਘਟਨਾ ਮੰਗਲਵਾਰ ਨੂੰ ਵੈਸਟਮਿੰਸਟਰ ਹਾਈਵੇਅ ਅਤੇ ਨੰਬਰ 4 ਸੜਕ ਦੇ ਚੌਰਾਹੇ ਦੇ ਨੇੜੇ ਵਾਪਰੀ ਜਿੱਥੇ ਇੱਕ ਨੀਲੇ ਰੰਗ ਦੇ ਕੇਨਵਰਥ ਟਰੱਕ ਅਤੇ ਇੱਕ ਸਫੈਦ ਬੀ.ਐਮ.ਡਬਲਯੂ. ਸੇਡਾਨ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਜਣੇ ਦੀ ਮੌਕੇ ਤੇ ਹੀ ਮੌਤ ਹੋ ਗਈ। ਤਿੰਨ ਹੋਰ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਹਰਦਮ ਮਾਨ

Share