ਰਾਹੂਲ ਦੀ ਰੈਲੀ : ਸਟੇਜ ‘ਤੇ ਇਕੱਠੇ ਦਿਖੇ ਸਿੱਧੂ ਤੇ ਕੈਪਟਨ

629

ਮੋਗਾ, 4 ਅਕਤੂਬਰ (ਪੰਜਾਬ ਮੇਲ)- ਲੰਮੇ ਸਮੇਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਮੰਚ ਤੇ ਇੱਕਠੇ ਦਿੱਖਾਈ ਦਿੱਤੇ। ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ‘ਚ ਆਪਣੇ ਤਿੰਨ ਦਿਨਾਂ ਦੌਰੇ ਦਾ ਆਗਾਜ਼ ਕੀਤਾ। ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਰਾਹੁਲ ਤਿੰਨ ਦਿਨ ਪੰਜਾਬ ‘ਚ ਰੈਲੀਆਂ ਕਰਨਗੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਡੇ ਪੱਧਰ ‘ਤੇ ਖੇਤੀ ਕਾਨੂੰਨ ਖਿਲਾਫ ਪੰਜਾਬ ‘ਚ ਟਰੈਕਟਰ ਰੈਲੀ ਕਰਨ ਜਾ ਰਹੇ ਹਨ। ਇਸ ਤਹਿਤ ਸ਼ੁਰੂਆਤ ਮੋਗਾ ਜ਼ਿਲ੍ਹੇ ਤੋਂ ਕੀਤੀ ਗਈ। ਕਾਂਗਰਸ ਦੀ ਰੈਲੀ ਚਾਰ ਤੋਂ ਛੇ ਅਕਤੂਬਰ ਤਕ ਚੱਲੇਗੀ।