-ਲੋਕ ਭੁੱਖੇ ਮਰ ਰਹੇ ਨੇ ਤੇ ਮੋਦੀ ਆਪਣੇ ਖ਼ਾਸ ਮਿੱਤਰਾਂ ਦੀਆਂ ਜੇਬਾਂ ਭਰ ਰਹੇ ਨੇ: ਰਾਹੁਲ
ਨਵੀਂ ਦਿੱਲੀ, 17 ਅਕਤੂਬਰ (ਪੰਜਾਬ ਮੇਲ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੌਮਾਂਤਰੀ ਭੁੱਖਮਰੀ ਦੇ ਸੂਚਕਅੰਕ ਵਿਚ ਭਾਰਤ ਦੇ ਆਪਣੇ ਕਈ ਗੁਆਂਢੀ ਮੁਲਕਾਂ ਤੋਂ ਪਛੜਨ ਕਾਰਨ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਆਪਣੇ ਕੁਝ ਖਾਸ ਮਿੱਤਰਾਂ ਦੀਆਂ ਜੇਬਾਂ ਭਰਨ ਵਿਚ ਲੱਗੀ ਹੋਈ ਹੈ, ਜਿਸ ਕਾਰਨ ਦੇਸ਼ ਦੇ ਗਰੀਬ ਭੁੱਖੇ ਹਨ। ਉਨ੍ਹਾਂ ਕਿਹਾ, ”ਕੌਮਾਂਤਰੀ ਭੁੱਖਮਰੀ ਸੂਚਕਅੰਕ ਮੁਤਾਬਕ ਭਾਰਤ ਦੁਨੀਆਂ ਭਰ ਵਿਚ 94 ਵੇਂ ਨੰਬਰ ‘ਤੇ ਹੈ, ਜਦੋਂ ਕਿ ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਇਸ ਨਾਲੋਂ ਕਿਤੇ ਬਿਹਤਰ ਹਨ। ਇੰਡੋਨੇਸ਼ੀਆ 70ਵੇਂ, ਨੇਪਾਲ 73ਵੇਂ, ਬੰਗਲਾਦੇਸ਼ 75ਵੇਂ ਅਤੇ ਪਾਕਿਸਤਾਨ 88ਵੇਂ ਨੰਬਰ ‘ਤੇ ਹੈ।