ਰਾਸ਼ਟਰਮੰਡਲ ਖੇਡਾਂ: ਭਾਰਤ ਦੀ ਪ੍ਰਿਯੰਕਾ ਨੇ 10 ਹਜ਼ਾਰ ਮੀਟਰ ਪੈਦਲ ਚਾਲ ਤੇ ਸਾਬਲੇ ਨੇ 3 ਹਜ਼ਾਰ ਮੀਟਰ ਸਟੀਪਲਚੇਜ਼ ’ਚ ਚਾਂਦੀ ਦੇ ਤਮਗੇ ਜਿੱਤੇ

198
Share

ਮੁੱਕੇਬਾਜ਼ੀ ’ਚ ਅਮਿਤ ਪੰਘਾਲ ਫਾਈਨਲ ’ਚ ਪੁੱਜਿਆ
ਬਰਮਿੰਘਮ, 6 ਅਗਸਤ (ਪੰਜਾਬ ਮੇਲ)- ਭਾਰਤ ਦੀ ਪ੍ਰਿਯੰਕਾ ਗੋਸਵਾਮੀ ਨੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ 10000 ਮੀਟਰ ਪੈਦਲ ਚਾਲ (ਵਾਕ) ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ। ਗੋਸਵਾਮੀ ਨੇ 43:38.83 ਸੈਕਿੰਡ ਦਾ ਨਿੱਜੀ ਸਰਵੋਤਮ ਸਮਾਂ ਕੱਢਿਆ ਅਤੇ ਆਸਟਰੇਲੀਆ ਦੀ ਜੇਮਿਮਾ ਮੋਂਟਾਗ (42:34.30) ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਕੀਨੀਆ ਦੀ ਐਮਿਲੀ ਵਾਮੁਸੀ ਨੈਗੀ (43:50.86) ਨੇ ਕਾਂਸੀ ਤਮਗਾ ਜਿੱਤਿਆ।
ਇਸ ਦੌਰਾਨ ਭਾਰਤ ਦੇ ਅਵਿਨਾਸ਼ ਸਾਬਲੇ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਵਿਚ ਚਾਂਦੀ ਦਾ ਤਗ਼ਮਾ ਜਿੱਤਿਆ।
ਇਸ ਦੌਰਾਨ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਫਲਾਈਵੇਟ ਮੁਕਾਬਲੇ ਦੇ ਫਾਈਨਲ ’ਚ ਪ੍ਰਵੇਸ਼ ਕੀਤਾ, ਜਦਕਿ ਨੀਤੂ ਗੰਘਾਸ ਨੇ ਵੀ ਮਹਿਲਾ (45-48 ਕਿਲੋਗ੍ਰਾਮ) ਦੇ ਘੱਟੋ-ਘੱਟ ਭਾਰ ਦੇ ਫਾਈਨਲ ’ਚ ਥਾਂ ਬਣਾ ਲਈ। ਦੋਹਾਂ ਲਈ ਘੱਟੋ-ਘੱਟ ਚਾਂਦੀ ਦੇ ਤਗਮੇ ਯਕੀਨੀ ਹੋ ਗਏ ਹਨ।

Share