ਰਾਸ਼ਟਰਮੰਡਲ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਮਗਾ

136
Share

ਬਰਮਿੰਘਮ, 7 ਅਗਸਤ (ਪੰਜਾਬ ਮੇਲ)- ਅੱਜ ਇਥੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਹਾਕੀ ਵਿੱਚ ਭਾਰਤ ਨੇ ਸ਼ੂਟਆਊਟ ’ਚ ਨਿਊਜ਼ੀਲੈਂਡ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ।ਭਾਰਤੀ ਟੀਮ ਮੈਚ ਦੇ ਅੰਤਿਮ ਪਲਾਂ ‘ਚ 1-0 ਨਾਲ ਅੱਗੇ ਸੀ ਪਰ ਆਖਰੀ 30 ਸੈਕਿੰਡਾਂ ਤੋਂ ਵੀ ਘੱਟ ਸਮੇਂ ‘ਚ ਉਸ ਨੇ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦਿਵਾ ਦਿੱਤਾ ਤੇ ਇਹ ਪੈਨਲਟੀ ਸਟਰੋਕ ਵਿੱਚ ਬਦਲਿਆ ਗਿਆ ਓਲੀਵੀਆ ਮੈਰੀ ਨੇ ਗੋਲ ਦਾਗ ਕੇ ਨਿਊਜ਼ੀਲੈਂਡ ਨੂੰ ਬਰਾਬਰੀ ’ਤੇ ਲੈਆਂਦਾ। ਇਸ ਤੋਂ ਬਾਅਦ ਮੈਚ ਸ਼ੂਟ ਆਊਟ ’ਤੇ ਚਲਾ ਗਿਆ। ਭਾਰਤ ਨੇ ਸ਼ੂਟਆਊਟ ’ਚ ਸਬਰ ਬਰਕਰਾਰ ਰੱਖਿਆ। ਟੀਮ ਨੇ ਮੈਚ ਤੇ ਤਮਗਾ ਜਿੱਤ ਲਿਆ।


Share