ਰਾਸ਼ਟਰਮੰਡਲ ਖੇਡਾਂ ’ਚ ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ

49
Share

-ਹਿਮਾ ਸੈਮੀ ਤੇ ਮੰਜੂ ਬਾਲਾ ਫਾਈਨਲ ’ਚ
ਬਰਮਿੰਘਮ, 4 ਅਗਸਤ (ਪੰਜਾਬ ਮੇਲ)- ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੇ ਅੱਜ ਇਥੇ ਆਸਾਨ ਜਿੱਤ ਨਾਲ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਮਾਲਦੀਵ ਦੀ ਫਾਤਿਮਾ ਨਾਬਾਹਾ ਅਬਦੁਲ ਰਜ਼ਾਕ ਨੂੰ ਸਿਰਫ 21 ਮਿੰਟ ’ਚ 21-4, 21-11 ਨਾਲ ਹਰਾਇਆ।
ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ ਨੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ ਵਿਚ ਆਪਣੀ ਹੀਟ ਵਿਚ 23.42 ਸੈਕਿੰਡ ਦਾ ਸਮਾਂ ਕੱਢ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
ਮਹਿਲਾਵਾਂ ਦੇ ਹੈਮਰ ਥਰੋਅ ਮੁਕਾਬਲੇ ਵਿਚ ਭਾਰਤ ਦੀ ਮੰਜੂ ਬਾਲਾ ਨੇ ਫਾਈਨਲ ’ਚ ਪੁੱਜ ਗਈ, ਜਦਕਿ ਹਮਵਤਨ ਸਰਿਤਾ ਸਿੰਘ ਅਜਿਹਾ ਕਰਨ ਵਿਚ ਨਾਕਾਮ ਰਹੀ। ਮੰਜੂ ਬਾਲਾ ਆਪਣੀ ਪਹਿਲੀ ਕੋਸ਼ਿਸ਼ ਵਿਚ 59.68 ਮੀਟਰ ਦੀ ਸਰਵੋਤਮ ਥਰੋਅ ਨਾਲ ਕੁਆਲੀਫਿਕੇਸ਼ਨ ਰਾਊਂਡ ਵਿਚ 11ਵੇਂ ਸਥਾਨ ’ਤੇ ਰਹੀ। ਇਸੇ ਈਵੈਂਟ ਵਿਚ ਸਰਿਤਾ 57.48 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ 13ਵੇਂ ਸਥਾਨ ’ਤੇ ਰਹੀ, ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।

Share