ਰਾਮ ਰਹੀਮ ਪੈਰੋਲ ਖ਼ਤਮ ਹੋਣ ਮਗਰੋਂ ਦੁਬਾਰਾ ਵਾਪਸ ਪੁੱਜਾ ਸੁਨਾਰੀਆ ਜੇਲ੍ਹ

97
Share

ਰੋਹਤਕ,  22 ਮਈ (ਪੰਜਾਬ ਮੇਲ)- ਰੋਹਤਕ ਦੀ ਸੁਨਾਰੀਆ ਜੇਨ੍ਹ ਵਿਚ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਵਿਚ ਜੇਲ੍ਹ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 48 ਘੰਟੇ ਦੇ ਕਸਟੱਡੀ ਪੈਰੋਲ ਮਿਲੀ ਸੀ, ਜਿਸਦੀ ਮਿਆਦ ਖ਼ਤਮ ਹੋਣ ‘ਤੇ ਰਾਮ ਰਹੀਮ ਦੁਬਾਰਾ ਸੁਨਾਰੀਆ ਜੇਲ੍ਹ ਪੁੱਜ ਗਿਆ ਹੈ। ਰਾਮ ਰਹੀਮ ਬੀਮਾਰ ਮਾਂ ਨਾਲ ਮਿਲਣ ਲਈ ਗੁਰੂਗ੍ਰਾਮ ਗਿਆ ਸੀ। ਉਥੇ ਸੁਰਿੱਖਆ ਇੰਤਜ਼ਾਮਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਭੀੜ ਜਮ੍ਹਾ ਨਾ ਹੋਵੇ, ਇਸ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਸਨ।

ਹਾਲ ਵਿਚ ਹੀ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਪੀਜੀਆਈ ਵਿਚ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਤਿੰਨ ਦਿਨ ਤਕ ਇਲਾਜ ਚੱਲਣਾ ਸੀ। ਜੇ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਮਹਿਜ਼ 21 ਘੰਟੇ ਬਾਅਦ ਸੁਨਾਰੀਆ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉਥੇ ਜਾਂਚ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਨੂੰ ਕੋਈ ਗੰਭੀਰ ਦਿੱਕਤ ਨਹੀਂ ਸੀ। ਉਨ੍ਹਾਂ ਦੀ ਜਾਂਚ ਲਈ ਸੱਤ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਸੀ। ਜੇ ਪੀਜੀਆਈ ਬਾਹਰ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਕਾਰਨ ਰਾਮ ਰਹੀਮ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜਣਾ ਪਿਆ। ਇਸ ਤੋਂ 2 ਦਿਨ ਬਾਅਦ ਰਾਮ ਰਹੀਮ ਨੇ ਮਾਂ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਪੈਰੋਲ ਮੰਗੀ ਸੀ। ਪੈਰੋਲ ਦੇਣ ਨੂੰ ਲੈ ਕੇ ਪੁਲਿਸ ਅਤੇ ਸਰਕਾਰ ਦੋਵੇਂ ਹੀ ਸ਼ਸੋਪੰਜ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੀ ਮਾਂ ਦੀ ਤਬੀਅਤ ਖਰਾਬ ਹੈ ਅਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਮ ਰਹੀਮ ਸੁਨਾਰੀਆ ਜੇਲ੍ਹ ਵਿਚੋਂ ਨਿਕਲਦੇ ਹੀ ਸਿੱਧੇ ਗੁਰੂਗ੍ਰਾਮ ਹੀ ਗਏ ਹਨ।


Share