ਰਾਜ ਸਰਕਾਰਾਂ ਲਈ ਕੋਵੈਕਸਿਨ ਦੀ ਡੋਜ਼ ਕੀਮਤ 400 ਰੁਪਏ ’ਚ ਨਿਰਧਾਰਿਤ

255
Share

ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਭਾਰਤ ਬਾਇਓਟੈਕ ਦੀ ਕੋਵੈਕਸਿਨ ਦੀ ਡੋਜ਼ ਹੁਣ ਰਾਜ ਸਰਕਾਰਾਂ ਨੂੰ 400 ਰੁਪਏ ਵਿਚ ਮਿਲੇਗੀ, ਜੋ ਪਹਿਲਾਂ 600 ਰੁਪਏ ਪ੍ਰਤੀ ਡੋਜ਼ ਨਿਰਧਾਰਿਤ ਕੀਤੀ ਗਈ ਸੀ। ਭਾਰਤ ਬਾਇਓਟੈਕ ਨੇ ਡੋਜ਼ ਦੀ ਕੀਮਤ ’ਚ ਕਟੌਤੀ ਕੇਂਦਰ ਸਰਕਾਰ ਦੀ ਅਪੀਲ ਤੋਂ ਬਾਅਦ ਕੀਤੀ ਹੈ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਨੇ ਵੀ ਦੇਸ਼ ਭਰ ਵਿਚ ਕਰੋਨਾ ਰੋਕੂ ਦਵਾਈ ਦੀਆਂ ਵੱਖ-ਵੱਖ ਕੀਮਤਾਂ ’ਤੇ ਰੋਸ ਜ਼ਾਹਰ ਕੀਤਾ ਸੀ। ਇਸ ਤੋਂ ਪਹਿਲਾਂ ਕੋਵੈਕਸਿਨ ਨੇ ਕੇਂਦਰ ਸਰਕਾਰ ਨੂੰ ਕਰੋਨਾ ਰੋਕੂ ਦਵਾਈ 150 ਰੁਪਏ, ਰਾਜ ਸਰਕਾਰਾਂ ਨੂੰ 600 ਤੇ ਨਿੱਜੀ ਹਸਪਤਾਲਾਂ ਨੂੰ 1200 ਰੁਪਏ ’ਚ ਦੇਣ ਦਾ ਐਲਾਨ ਕੀਤਾ ਸੀ।

Share