ਰਾਜ ਸਭਾ ਦੀ ਕਾਰਵਾਈ ’ਚ ਵਿਘਨ ਪਾਉਣ ਕਾਰਨ ਵਿਰੋਧੀ ਧਿਰ ਦੇ 19 ਮੈਂਬਰ ਸਦਨ ’ਚੋਂ ਮੁਅੱਤਲ

104
ਨਵੀਂ ਦਿੱਲੀ, 26 ਜੁਲਾਈ (ਪੰਜਾਬ ਮੇਲ)- ਮਹਿੰਗਾਈ ਅਤੇ ਕੁਝ ਜ਼ਰੂਰੀ ਵਸਤਾਂ ’ਤੇ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਲਗਾਉਣ ਸਮੇਤ ਕਈ ਮੁੱਦਿਆਂ ’ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਰਾਜ ਸਭਾ ਦੀ ਕਾਰਵਾਈ ਵਾਰ-ਵਾਰ ਵਿਘਨ ਪਾਉਣ ਕਾਰਨ ਵਿਰੋਧੀ ਧਿਰ ਦੇ 19 ਮੈਂਬਰ ਮੌਜੂਦਾ ਹਫ਼ਤੇ ਦੇ ਬਾਕੀ ਬਚੇ ਸਮੇਂ ਲਈ ਸਦਨ ਤੋਂ ਮੁਅੱਤਲ ਕਰ ਦਿੱਤੇ ਗਏ ਹਨ।