ਰਾਜ ਸਭਾ ’ਚ ਨਹੀਂ ਹੋਣਗੇ ਜੰਮੂ-ਕਸ਼ਮੀਰ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰ!

431
Share

-ਨੁਮਾਇੰਦਗੀ ਵਾਲੇ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਹੋ ਰਿਹੈ ਖਤਮ
ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- ਜੰਮੂ ਤੇ ਕਸ਼ਮੀਰ ਦੇ ਚਾਰ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਕੁਝ ਦਿਨਾਂ ’ਚ ਹੀ ਸਮਾਪਤ ਹੋ ਰਿਹਾ ਹੈ, ਜਿਸ ਕਾਰਨ ਇਸ ਖੇਤਰ ਦੀ ਨੁਮਾਇੰਦਗੀ ਕਰਨ ਵਾਲਾ ਕੋਈ ਨਹੀਂ ਰਹੇਗਾ। ਪੀ.ਡੀ.ਪੀ. ਦੇ ਦੋ ਸੰਸਦ ਮੈਂਬਰ ਨਾਜ਼ੀਰ ਅਹਿਮਦ ਲਾਵੇ ਤੇ ਮੀਰ ਮੁਹੰਮਦ ਫਾਇਜ਼ ਦਾ ਕਾਰਜਕਾਲ ਕ੍ਰਮਵਾਰ 10 ਤੇ 15 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ, ਜਦਕਿ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਦਾ 15 ਫਰਵਰੀ ਤੇ ਭਾਜਪਾ ਦੇ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਮਨਹਾਸ ਦਾ ਕਾਰਜਕਾਲ 10 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ। ਕੇਂਦਰ ਦੇ ਨਵੇਂ ਨਿਯਮਾਂ ਤਹਿਤ ਜੰਮੂ-ਕਸ਼ਮੀਰ ਦੇ ਰਾਜ ਸਭਾ ਲਈ ਨਵੇਂ ਮੈਂਬਰ ਨਹੀਂ ਚੁਣੇ ਜਾ ਸਕਦੇ। ਕੇਂਦਰ ਵਲੋਂ ਜੰਮੂ-ਕਸ਼ਮੀਰ ਨੂੰ ਦੋ ਯੂਟੀਜ਼ ’ਚ ਵੰਡਣ ਕਾਰਨ ਵਿਧਾਨ ਸਭਾ ਚੋਣ ਨਹੀਂ ਹੋ ਸਕਦੀ ਤੇ ਨਵੀਂ ਵਿਧਾਨ ਸਭਾ ਹੋਂਦ ’ਚ ਆਉਣ ਤੋਂ ਬਾਅਦ ਹੀ ਇਥੋਂ ਦੇ ਮੈਂਬਰ ਰਾਜ ਸਭਾ ਵਿਚ ਭੇਜੇ ਜਾਣਗੇ।

Share