ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ’ਤੇ ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ’ਚ 125 ਯਾਤਰੀ ਕਰੋਨਾ ਪਾਜ਼ੀਟਿਵ

185
Share

ਅੰਮਿ੍ਰਤਸਰ, 6 ਜਨਵਰੀ (ਪੰਜਾਬ ਮੇਲ)- ਇਥੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ’ਤੇ ਇਟਲੀ ਤੋਂ ਆਈ ਏਅਰ ਇੰਡੀਆ ਦੀ ਉਡਾਨ ਵਿੱਚ 179 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 125 ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਉਡਾਨ ਹਵਾਈ ਅੱਡੇ ’ਤੇ ਸਵੇਰੇ 11.20 ’ਤੇ ਉਤਰੀ। ਸਿਹਤ ਅਧਿਕਾਰੀਆਂ ਨੇ ਕੋਵਿਡ ਮਰੀਜ਼ਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਹੋਣ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਯਾਤਰੀਆਂ ਨੇ ਸਥਾਨਕ ਹਸਪਤਾਲ ਵਿਚ ਇਕਾਂਤਵਾਸ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

Share