ਜੈਪੁਰ, 21 ਜੁਲਾਈ (ਪੰਜਾਬ ਮੇਲ)- ਰਾਜਸਥਾਨ ਦੇ ਰਾਜਨੀਤਕ ਸੰਘਰਸ਼ ਵਿੱਚ ਹਾਈਕੋਰਟ ‘ਚ ਅੱਜ ਸੁਣਵਾਈ ਪੂਰੀ ਹੋ ਗਈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ 24 ਜੁਲਾਈ ਨੂੰ ਫੈਸਲਾ ਸੁਣਾਏਗੀ। ਉਦੋਂ ਤੱਕ ਅਸੈਂਬਲੀ ਸਪੀਕਰ ਸਚਿਨ ਪਾਇਲਟ ਤੇ ਹੋਰਨਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ। ਦੱਸ ਦਈਏ ਕਿ ਰਾਜਸਥਾਨ ਹਾਈ ਕੋਰਟ ਵਿੱਚ ਸਚਿਨ ਪਾਇਲਟ ਕੈਂਪ ਵੱਲੋਂ ਵਿਧਾਨ ਸਭਾ ਦੇ ਸਪੀਕਰ ਸੀਪੀ ਜੋਸ਼ੀ ਦੇ ਨੋਟਿਸ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਕੇਸ ਦੀ ਸੁਣਵਾਈ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ, ਅੱਜ ਸਾਰੀਆਂ ਧਿਰਾਂ ਵੱਲੋਂ ਬਹਿਸ ਕੀਤੀ ਗਈ ਸੀ।
ਉਧਰ ਅਸ਼ੋਕ ਗਹਿਲੋਤ ਬਨਾਮ ਸਚਿਨ ਪਾਇਲਟ ਕੇਸ ਦੀ ਸੁਣਵਾਈ ਦੌਰਾਨ ਬਾਗੀ ਵਿਧਾਇਕਾਂ ਦੀ ਵਕਾਲਤ ਕਰ ਰਹੇ ਮੁਕੁਲ ਰੋਹਤਗੀ ਨੇ ਕਿਹਾ ਕਿ ਸਪੀਕਰ ਨੇ ‘ਬੇਹੱਦ ਜਲਦਬਾਜ਼ੀ’ ਦਿਖਾਈ ਅਤੇ ਨੋਟਿਸ ਜਾਰੀ ਕਰਦਿਆਂ ਕੋਈ ਕਾਰਨ ਨਹੀਂ ਦਿੱਤਾ।