ਰਾਜਸਥਾਨ ਦੇ ਬਾਰਨ ’ਚ ਗੁੱਜਰ ਭਾਈਚਾਰੇ ਦੇ ਦੋ ਨੌਜਵਾਨਾਂ ’ਤੇ ਹਮਲੇ ਤੋਂ ਬਾਅਦ ਹਿੰਸਾ

334
Share

– ਭੀੜ ਨੇ ਸਰਕਾਰੀ ਵਾਹਨ ਫੂਕੇ, ਕਰਫਿਊ ਲਾ ਕੇ ਇੰਟਰਨੈਟ ਸੇਵਾਵਾਂ ਠੱਪ ਕੀਤੀਆਂ
ਕੋਟਾ (ਰਾਜਸਥਾਨ), 11 ਅਪ੍ਰੈਲ (ਪੰਜਾਬ ਮੇਲ)- ਬਾਰਨ ਜ਼ਿਲ੍ਹੇ ਦੇ ਛਾਬਰਾ ’ਚ ਦੋ ਨੌਜਵਾਨਾਂ ਦੇ ਛੁਰੇ ਮਾਰਨ ਤੋਂ ਬਾਅਦ ਹਿੰਸਾ ਭੜਕ ਗਈ ਤੇ ਭੀੜ ਨੇ ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਾ ਦਿੱਤੀ, ਜਿਸ ਕਾਰਨ ਇਸ ਖੇਤਰ ’ਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਪਰ ਪ੍ਰਦਰਸ਼ਨਕਾਰੀਆਂ ਨੇ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਜਨਤਕ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਪੁਲਿਸ ਤੇ ਸਰਕਾਰੀ ਵਾਹਨ ਵੀ ਸਾੜ ਦਿੱਤੇ। ਜਾਣਕਾਰੀ ਮਿਲੀ ਹੈ ਕਿ ਗੁੱਜਰ ਭਾਈਚਾਰੇ ਦੇ ਦੋ ਲੜਕਿਆਂ ਨੂੰ ਕੁਝ ਨੌਜਵਾਨਾਂ ਨੇ ਛੁਰੇ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਨੇ ਧਰਨਾ ਲਾ ਦਿੱਤਾ। ਉਨ੍ਹਾਂ ਹਮਲਾ ਕਰਨ ਵਾਲੇ ਪੰਜ ਦੋਸ਼ੀਆਂ ਦੀ ਗਿ੍ਰਫਤਾਰੀ ਮੰਗੀ।

Share