ਰਾਜਸਥਾਨ ’ਚ ਗਰਮੀ ਨੇ ਕੱਢੇ ਵੱਟ; 43 ਡਿਗਰੀ ਸੈਲਸੀਅਸ ਨੇੜੇ ਪਹੁੰਚਿਆ ਤਾਪਮਾਨ 

296
Share

ਜੈਪੁਰ, 29 ਮਾਰਚ (ਪੰਜਾਬ ਮੇਲ)- ਰਾਜਸਥਾਨ ਦੇ ਕਈ ਇਲਾਕਿਆਂ ’ਚ ਗਰਮੀ ਦਾ ਕਹਿਰ ਜਾਰੀ ਹੈ ਤੇ ਮੰਗਲਵਾਰ ਨੂੰ ਪਿਲਾਨੀ ਵਿਚ ਦੁਪਹਿਰ ਦਾ ਤਾਪਮਾਨ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਗਰਮੀ ’ਚ ਰਾਹਤ ਮਿਲਣ ਤੋਂ ਇਨਕਾਰ ਕੀਤਾ ਹੈ ਤੇ ਗਰਮ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਇਸੇ ਦੌਰਾਨ ਚੁਰੂ ਵਿਚ ਵਧ ਤੋਂ ਵਧ ਤਾਪਮਾਨ 43 ਡਿਗਰੀ ਸੈਲਸੀਅਸ ਰਿਹਾ; ਧੌਲਪੁਰ ਵਿਚ 42.7 ਡਿਗਰੀ, ਗੰਗਾਨਗਰ ਵਿਚ 42.2 ਡਿਗਰੀ, ਜੈਸਲਮੇਰ ਵਿਚ 42.1 ਤੇ ਬੀਕਾਨੇਰ ਵਿਚ 41.8 ਡਿਗਰੀ ਸੈਲੀਅਸ ਤਾਪਮਾਨ ਦਰਜ ਕੀਤਾ ਗਿਆ।

Share