ਰਾਜਧਾਨੀ ਦਿੱਲੀ ’ਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ ’ਚ

288
Share

ਨਵੀਂ ਦਿੱਲੀ, 13 ਨਵੰਬਰ (ਪੰਜਾਬ ਮੇਲ)- ਰਾਸ਼ਟਰੀ ਰਾਜਧਾਨੀ ’ਚ ਹਵਾ ਪ੍ਰਦੂਸ਼ਨ ਗੰਭੀਰ ਸ਼੍ਰੇਣੀ ਵਿਚ ਰਿਹਾ ਤੇ ਇਸ ਦਾ ਗੁਣਵੱਤਾ ਸੂਚਕ ਅੰਕ (ਏਕਿਊਆਈ) 473 ਸੀ। ਰਾਸ਼ਟਰੀ ਰਾਧਾਨੀ ਦੇ ਨਾਲ ਲੱਗਦੇ ਨੋਇਡਾ ਅਤੇ ਗੁਰੂਗ੍ਰਾਮ ਵਿਚ ਏਕਿਊਆਈ ਕ੍ਰਮਵਾਰ 587 ਅਤੇ 557 ਰਿਕਾਰਡ ਕੀਤਾ। ਦਿੱਲੀ ਵਿਚ ਸਵੇਰੇ 10 ਵਜੇ ਏਕਿਊਆਈ 473 ਸੀ। ਲੋਧੀ ਰੋਡ, ਦਿੱਲੀ ਯੂਨੀਵਰਸਿਟੀ, ਆਈ.ਆਈ.ਟੀ. ਦਿੱਲੀ, ਪੂਸਾ ਰੋਡ ਅਤੇ ਦਿੱਲੀ ਏਅਰਪੋਰਟ ’ਤੇ ਏਕਿਊਆਈ ਕ੍ਰਮਵਾਰ 489, 466, 474, 480 ਅਤੇ 504 ਸੀ।

Share