ਰਾਜਕੁਮਾਰੀ ਡਾਇਨਾ ਦੇ ਇੰਟਰਵਿਊ ਨੂੰ ਲੈ ਕੇ ਸਾਬਕਾ ਬੀ.ਬੀ.ਸੀ. ਮੁਖੀ ਵੱਲੋਂ ਅਸਤੀਫ਼ਾ

536
ਲੰਡਨ, 24 ਮਈ (ਪੰਜਾਬ ਮੇਲ)- 1995 ’ਚ ਜਿਸ ਸਮੇਂ ਰਾਜਕੁਮਾਰੀ ਡਾਇਨਾ ਦਾ ਇੰਟਰਵਿਊ ਲਿਆ ਗਿਆ ਸੀ, ਉਸ ਸਮੇਂ ਬੀ.ਬੀ.ਸੀ. ਨਿਊਜ਼ ਤੇ ਕਰੇਂਟ ਅਫੇਅਰਜ਼ ਦੇ ਨਿਰਦੇਸ਼ਕ ਰਹੇ ਟੋਨੀ ਹਾਲ ਨੇ ਬਰਤਾਨੀਆ ਦੇ ਨੈਸ਼ਨਲ ਗੈਲਰੀ ਦੇ ਬੋਰਡ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀ.ਬੀ.ਸੀ. ਦੇ ਉੱਚ ਅਹੁਦੇ ਤੱਕ ਪਹੁੰਚੇ ਟੋਨੀ ਹਾਲ ਦੀ ਇਸ ਹਫਤੇ ਇਕ ਰਿਪੋਰਟ ’ਚ ਆਲੋਚਨਾ ਕੀਤੀ ਗਈ ਸੀ। ਇਹ ਆਲੋਚਨਾ ਕਿ ਪੱਤਰਕਾਰ ਮਾਰਟਿਨ ਬਸ਼ੀਰ ਨੇ ਕਿਸ ਤਰ੍ਹਾਂ ਤਹਿਲਕਾ ਮਚਾ ਦੇਣ ਵਾਲਾ ਇੰਟਰਵਿਊ ਲਿਆ ਸੀ, ਉਸ ਦੀ ਜਾਂਚ ’ਚ ਢਿਲਵਾਈ ਵਰਤਣ ਲਈ ਕੀਤੀ ਗਈ ਸੀ। ਇਕ ਬਿਆਨ ’ਚ 70 ਸਾਲਾਂ ਟੋਨੀ ਨੇ ਕਿਹਾ ਕਿ ਗੈਲਰੀ ’ਚ ਉਨ੍ਹਾਂ ਦੀ ਮੌਜੂਦਗੀ ਜਾਰੀ ਰਹਿਣਾ ਇਕ ਸੰਸਥਾ ਲਈ ਮਜ਼ਾਕ ਹੋਵੇਗਾ, ਜਿਸ ਦੀ ਉਨ੍ਹਾਂ ਨੂੰ ਪ੍ਰਵਾਹ ਹੈ। ਰਿਟਾਇਰ ਜੱਜ ਜਾਨ ਡਾਇਸਨ ਦੀ 126 ਪੰਨਿਆਂ ਦੀ ਰਿਪੋਰਟ ਪ੍ਰਕਾਸ਼ਿਤ ਹੋਈ। ਇਸ ’ਚ ਪਾਇਆ ਗਿਆ ਕਿ ਬੀ.ਬੀ.ਸੀ. ਦੀ ਅੰਦਰੂਨੀ ਜਾਂਚ ’ਚ ਬਸ਼ੀਰ ਦੇ ਵਿਵਹਾਰ ਨੂੰ ਲੁਕਿਆ ਗਿਆ ਸੀ। ਨੈਸ਼ਨਲ ਗੈਲਰੀ ਬੋਰਡ ਆਫ ਟਰੱਸਟੀ ਦੇ ਮੁਖੀ ਜਾਨ ਕਿੰਗਮੈਨ ਹੁਣ ਟੋਨੀ ਹਾਲ ਦੀ ਜਗ੍ਹਾ ਲੈਣਗੇ।
ਡਾਇਨਾ ਦੇ ਪੁੱਤਰਾਂ ਰਾਜਕੁਮਾਰ ਵਿਲੀਅਮ ਤੇ ਰਾਜਕੁਮਾਰ ਹੈਰੀ ਨੇ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ ਤੋਂ ਬੀ.ਬੀ.ਸੀ. ਦੀ ਆਲੋਚਨਾ ਕਰਦੇ ਹੋਏ ਕਿਹਾ ਕਿ 1995 ਦੀ ਇੰਟਰਵਿਊ ਤੇ ਦੋ ਸਾਲ ਬਾਅਦ ਇਕ ਸੜਕ ਦੁਰਘਟਨਾ ’ਚ ਉਨ੍ਹਾਂ ਦੀ ਮਾਂ ਦੀ ਮੌਤ ਨਾਲ ਸਿੱਧਾ ਸਬੰਧ ਸੀ। ਕਿਉਂਕਿ ਉਸ ਸਮੇਂ ਪਪਰਾਜੀ ਦੁਆਰਾ ਉਨ੍ਹਾਂ ਦਾ ਤੇ ਉਸ ਦੇ ਇਕ ਸਾਥੀ ਦਾ ਪਿੱਛਾ ਕੀਤਾ ਜਾ ਰਿਹਾ ਸੀ।