ਰਾਕੇਸ਼ ਟਿਕੈਤ ਵੱਲੋਂ ਕਿਸਾਨਾਂ ਨੂੰ ਬੰਗਲੌਰ ਸ਼ਹਿਰ ਨੂੰ ਦਿੱਲੀ ਵਾਂਗ ਸੰਘਰਸ਼ ਦਾ ਕੇਂਦਰ ਬਣਾਉਣ ਦਾ ਸੱਦਾ

444
Share

ਮੋਗਾ, 21 ਮਾਰਚ (ਪੰਜਾਬ ਮੇਲ)- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਟਰੈਕਟਰਾਂ ਨਾਲ ਬੰਗਲੌਰ ਨੂੰ ਆਉਂਦੀਆਂ ਸੜਕਾਂ ਨੂੰ ਜਾਮ ਕਰ ਕੇ ਸ਼ਹਿਰ ਨੂੰ ਦਿੱਲੀ ਵਾਂਗ ਸੰਘਰਸ਼ ਦਾ ਕੇਂਦਰ ਬਣਾਉਣ ਦਾ ਸੱਦਾ ਦਿੱਤਾ ਹੈ। ਇੱਥੇ ਸ਼ਨਿੱਚਰਵਾਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ, ‘‘ਤੁਸੀਂ ਬੰਗਲੌਰ ਨੂੰ ਦਿੱਲੀ ਵਾਂਗ ਸੰਘਰਸ਼ ਦਾ ਕੇਂਦਰ ਬਣਾਉਣਾ ਹੈ। ਤੁਹਾਨੂੰ ਸ਼ਹਿਰ ਦੀ ਚਾਰੇ ਪਾਸੇ ਤੋਂ ਘੇਰਾਬੰਦੀ ਕਰਨੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਰਸਤਿਆਂ ਨੂੰ ਰੋਕਣ ਲਈ ਦਿੱਲੀ ਵਾਂਗ ਸਿਰਫ਼ ਟਰੈਕਟਰ ਹੀ ਵਰਤੇ ਜਾਣ। ਟਿਕੈਤ ਨੇ ਕਿਹਾ ਕਿ ਇਹ ਸੰਘਰਸ਼ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ‘ਵਿਵਾਦਿਤ’ ਬਿੱਲ ਲਿਆਂਦੇ ਜਾ ਰਹੇ ਹਨ, ਜਿਨ੍ਹਾਂ ਦਾ ਮਕਸਦ ਕਿਸਾਨਾਂ ਨੂੰ ਜ਼ਮੀਨ ਤੋਂ ਉਜਾੜ ਕੇ ਫੈਕਟਰੀਆਂ ਵਿਚ ਮਜ਼ਦੂਰ ਬਣਨ ਲਈ ਮਜਬੂਰ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੈਂਕਾਂ ਦਾ ਨਿੱਜੀਕਰਨ ਹੋਣ ਨਾਲ ਕਰਜ਼ਈ ਕਿਸਾਨਾਂ ਨੂੰ ਕਰਜ਼ਾ ਨਾ ਚੁਕਾਉਣ ਦੀ ਸੂਰਤ ਵਿਚ ਜ਼ਮੀਨਾਂ ਤੋਂ ਹੱਥ ਧੋਣਾ ਪਵੇਗਾ।

Share