ਰਵਿੰਦਰ ਸਿੰਘ ਵੱਲੋਂ ਅਮਰੀਕੀ ਸਿਹਤ ਸੇਵਾ ਵਿਭਾਗ ਖਿਲਾਫ ਨੌਕਰੀ ਤੋਂ ਕੱਢੇ ਜਾਣ ’ਤੇ ਕੇਸ ਦਰਜ

42
Share

ਕੈਲੋਰਾਡੋ, 5 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਬਰਾਬਰ ਰੁਜ਼ਗਾਰ ਅਫਸਰ ਕਮਿਸ਼ਨ (ਈ.ਈ.ਓ.ਸੀ.) ਨੇ ਭਾਰਤੀ ਮੂਲ ਦੇ ਸਿੱਖ ਪੈਰਾਮੈਡਿਕ ਰਵਿੰਦਰ ਸਿੰਘ ਨੂੰ ਗਲਤ ਤਰੀਕੇ ਨਾਲ ਬਰਖਾਸਤ ਕਰਨ ਲਈ ਅਮਰੀਕੀ ਸਿਹਤ ਸੇਵਾ ਵਿਭਾਗ ਖਿਲਾਫ ਦੇਸ਼ ਵਿਆਪੀ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ ਕੈਲੋਰਾਡੋ ਸਥਿਤ ਗਲੋਬਲ ਮੈਡੀਕਲ ਰਿਸਪਾਂਸ ਅਤੇ ਇਸ ਦੇ ਅਧੀਨ ਕੰਪਨੀਆਂ ਅਮਰੀਕਨ ਮੈਡੀਕਲ ਰਿਸਪਾਂਸ ਅਤੇ ਹੋਰ ਸਹਾਇਕ ਕੰਪਨੀਆਂ ਦੇ ਵਿਰੁੱਧ ਦਾਇਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੋਵਿਡ ਮਹਾਂਮਾਰੀ ਦੌਰਾਨ ਸਾਲ 2020 ਵਿਚ ਅਮਰੀਕਨ ਮੈਡੀਕਲ ਰਿਸਪਾਂਸ ਨੇ ਰਵਿੰਦਰ ਸਿੰਘ ਨੂੰ ਨੌਕਰੀ ’ਤੇ ਰੱਖਣ ਤੋਂ ਬਾਅਦ ਬਰਖਾਸਤ ਕਰ ਦਿੱਤਾ, ਜਿਸ ਦਾ ਕਾਰਨ ਰਵਿੰਦਰ ਸਿੰਘ ਵੱਲੋਂ ਦਸਤਾਰ ਅਤੇ ਦਾੜ੍ਹੀ ਦਾ ਹੋਣਾ ਦੱਸਿਆ ਗਿਆ ਹੈ। ਰਵਿੰਦਰ ਸਿੰਘ ਨੂੰ ਆਪਣੀ ਸਿਖਲਾਈ ਲੈਣ ਤੋਂ ਬਾਅਦ ਨਿਯੁਕਤੀ ਪੱਤਰ ਦਿੱਤਾ ਗਿਆ। ਪਰ ਅਮਰੀਕਨ ਮੈਡੀਕਲ ਰਿਸਪਾਂਸ ਵਿਭਾਗ ਵੱਲੋਂ ਰਵਿੰਦਰ ਸਿੰਘ ਨੂੰ ਐੱਨ-95 ਮਾਸਕ ਦੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਗਿਆ, ਜੋ ਕਿ ਰਵਿੰਦਰ ਸਿੰਘ ਨੂੰ ਮਨਜ਼ੂਰ ਨਹੀਂ ਸੀ। ਕਿਉਕਿ ਇਸ ਨੂੰ ਪਹਿਨਣ ਲਈ ਚਿਹਰੇ ਦੇ ਵਾਲ ਕਟਵਾਉਣੇ ਪੈਣੇ ਸਨ। ਰਵਿੰਦਰ ਸਿੰਘ ਨੇ ਇਸ ਮੌਕੇ ਪੈਰਾਮੈਡਿਕ ਸਿਖਲਾਈ ਦੌਰਾਨ ਇਕ ਪਾਵਰ ਏਅਰ ਪਿਊਰੀਫਾਇੰਗ ਰੈਸਪੀਰੇਟਰ ਦੀ ਸਫਲਤਾਪੂਰਵਕ ਵਰਤੋਂ ਕੀਤੀ। ਪਰ ਵਿਭਾਗ ਵੱਲੋਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਸਿੱਖ ਕੁਲੀਸ਼ਨ ਦੇ ਅਟਾਰਨੀ ਗਜ਼ੈਲ ਕਲੈਪਰ ਨੇ ਕਿਹਾ ਕਿ ਵਿਭਾਗ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਸਾਰੇ ਧਰਮਾਂ ਦੇ ਲੋਕਾਂ ਨੂੰ ਕੰਮ ਵਾਲੀ ਥਾਂਵਾਂ ’ਤੇ ਬਰਾਬਰੀ ਨਾਲ ਪੇਸ਼ ਆਉਣ ਦਾ ਪੂਰਾ ਅਧਿਕਾਰ ਹੈ।

Share