ਰਣਦੀਪ ਸਰਾਏ ਅਤੇ ਸੁਖ ਧਾਲੀਵਾਲ ਦੇ ਸਮੱਰਥਕਾਂ ਵੱਲੋਂ ਭਰਵੀਂ ਚੋਣ ਮੀਟਿੰਗ

630
Share

ਸਰੀ, 2 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਜੀਵਨ ਸ਼ੇਰਗਿੱਲ, ਸ਼ਾਅਨ ਸ਼ੇਰਗਿੱਲ ਅਤੇ ਕੁਲਵਿੰਦਰ ਸੰਧੂ ਵੱਲੋਂ ਸਰੀ ਨਿਊਟਨ ਤੋਂ ਲਿਬਰਲ ਉਮੀਦਵਾਰ ਸੁਖ ਧਾਲੀਵਾਲ ਅਤੇ ਸਰੀ ਸੈਂਟਰਲ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਦੇ ਹੱਕ ਵਿਚ ਆਪਣੇ ਸਮੱਰਥਕਾਂ ਦੀ ਇਕ ਵਿਸ਼ੇਸ਼ ਚੋਣ ਮੀਟਿੰਗ ਕੀਤੀ ਗਈ ਜਿਸ ਵਿਚ ਦੋਵੇਂ ਉਮੀਦਵਾਰ ਵੀ ਸ਼ਾਮਲ ਹੋਏ।

ਇਸ ਮੀਟਿੰਗ ਵਿਚ ਬੋਲਦਿਆਂ ਰਣਦੀਪ ਸਿੰਘ ਸਰਾਏ ਨੇ ਕੋਵਿਡ ਮਹਾਂਮਾਰੀ ਦੌਰਾਨ ਟਰੂਡੋ ਸਰਕਾਰ ਵੱਲੋ ਲੋਕਾਂ ਦੀ ਕੀਤੀ ਸਹਾਇਤਾ ਅਤੇ ਇਕਾਨਮੀ ਨੂੰ ਪੈਰਾਂ ਸਿਰ ਰੱਖਣ ਲਈ ਕੀਤੇ ਕਾਰਜਾਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਲਿਬਰਲ ਪਾਰਟੀ ਦੀਆਂ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਘੱਟ ਗਿਣਤੀ ਸਰਕਾਰ ਹੋਣ ਕਰਕੇ ਆਰਥਿਕ ਯੋਜਨਾਵਾਂ ਲਈ ਵੱਡੇ ਅਤੇ ਸਾਹਸੀ ਕਦਮ ਉਠਾਉਣ ਲਈ ਆ ਰਹੀਆਂ ਸਮੱਸਿਆਵਾਂ ਕਾਰਨ ਲੋਕਾਂ ਕੋਲੋਂ ਦੁਬਾਰਾ ਫਤਵਾ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਸਿਹਤ ਅਤੇ ਆਰਥਿਕ ਖੇਤਰ ਵਿਚ ਅਜਿਹੇ ਵੱਡੇ ਕਦਮ ਪੁੱਟਣ ਜਾ ਰਹੀ ਹੈ ਜਿਸ ਨਾਲ ਕੋਵਿਡ ਮਹਾਂਮਾਰੀ ਤੋ ਬਾਦ ਲੋਕਾਂ ਦੇ ਜੀਵਨ ਨੂੰ ਸੌਖਾਲਾ ਤੇ ਬਿਹਤਰ ਬਣਾਇਆ ਜਾਵੇਗਾ।

ਸਰੀ ਨਿਊਟਨ ਦੇ ਉਮੀਦਵਾਰ ਸੁਖ ਧਾਲੀਵਾਲ ਨੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਕਿਹਾ ਕਿ ਕੋਰੋਨਾ ਦੇ ਬਹੁਤ ਹੀ ਮੁਸ਼ਕਿਲ ਦੌਰ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੀ ਪਰਖ ਹੋਈ ਤੇ ਉਹ ਇਸ ਔਖੇ ਦੌਰ ਵਿਚ ਬੇਹੱਦ ਸਫਲ ਸਾਬਤ ਹੋਏ। ਉਨ੍ਹਾਂ ਦੇਸ਼ ਦੇ ਹਰ ਨਾਗਰਿਕ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਿਆ, ਲੋਕਾਂ ਦਾ ਰੁਜ਼ਗਾਰ ਬਚਾਇਆਸਿਹਤ ਸਹੂਲਤਾਂ ‘ਚ ਕੋਈ ਕਮੀ ਨਹੀਂ ਆਉਣ ਦਿੱਤੀ ਤੇ ਛੋਟੇ-ਵੱਡੇ ਕਾਰੋਬਾਰੀਆਂ ਨੂੰ ਆਰਥਿਕ ਮਦਦ ਦਿੱਤੀ ਗਈ ਤਾਂ ਜੋ ਉਹ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਤੇ ਕਾਰੋਬਾਰ ਦੇ ਮੁੱਢਲੇ ਖ਼ਰਚੇ ਜਾਰੀ ਰੱਖ ਸਕਣ। ਸੁਖ ਧਾਲੀਵਾਲ ਨੇ ਅਪੀਲ ਕੀਤੀ ਕਿ ਕੈਨੇਡਾ ਦੀ ਹੋਰ ਤਰੱਕੀ ਲਈ ਮੁੜ ਲਿਬਰਲ ਦਾ ਬਨਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਚੋਣਾਂ ਵਿਚ ਲਿਬਰਲ ਪਾਰਟੀ ਲਈ ਭਰਵੇਂ ਸਹਿਯੋਗ ਦੀ ਅਪੀਲ ਕੀਤੀ।

ਇਸ ਮੀਟਿੰਗ ਵਿਚ ਸ਼ਾਮਿਲ ਲੋਕਾਂ ਨੇ ਮਹਾਂਮਾਰੀ ਦੌਰਾਨ ਚੋਣਾਂ  ਕਰਵਾਏ ਜਾਣ ਅਤੇ ਲਿਬਰਲ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਬਾਰੇ ਵੀ ਕੁਝ ਸਵਾਲ ਕੀਤੇ, ਸਰੀ ਪੁਲਿਸ ਦੀ ਸਥਾਪਨਾ ਅਤੇ ਗੈਂਗ ਹਿੰਸਾ ਬਾਰੇ ਵੀ ਚਰਚਾ ਹੋਈ। ਉਘੇ ਬਿਜਨੈਸਮੈਨ ਅਮਰੀਕ ਸਿੰਘ ਸੰਘਾਕਿਡਜ਼ ਪਲੇਅ ਤੇ ਸੰਸਥਾਪਕ ਕੈਲ ਦੁਸਾਂਝ ਤੇ ਸ਼ਾਅਨ ਸ਼ੇਰਗਿਲ ਨੇ ਗੈਂਗ ਹਿੰਸਾ ਦੇ ਖਾਤਮੇ ਲਈ ਸਰਕਾਰਾਂ ਅਤੇ ਲੋਕਾਂ ਦੀ ਭੂਮਿਕਾ ਬਾਰੇ ਵਿਚਾਰ ਪ੍ਰਗਟ ਕੀਤੇ।


Share