ਰਜਿਸਟਰੀ ਲਈ ਵਿਦੇਸ਼ਾਂ ਤੋਂ ਆਉਂਦੇ ਦਸਤਾਵੇਜ਼ਾਂ ਨੂੰ ਇੰਬੋਸ ਕਰਨ ਲਈ 90 ਦਿਨਾਂ ਲਈ ਵਧਾਇਆ

672
Share

ਐੱਸ.ਏ.ਐੱਸ. ਨਗਰ, 3 ਜੂਨ (ਪੰਜਾਬ ਮੇਲ)- ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਅਸਟਾਮ ਅਤੇ ਰਜਿਸਟਰੀ ਸ਼ਾਖਾ) ਵਲੋਂ ਵਿਦੇਸ਼ਾਂ ਤੋਂ ਆਉਂਦੇ ਦਸਤਾਵੇਜਾਂ ਨੂੰ ਇੰਬੋਸ ਕਰਨ ਲਈ ਪਹਿਲਾਂ ਦਿੱਤੇ ਗਏ ਸਮੇਂ ਨੂੰ 90 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਵਲੋਂ ਪੰਜਾਬ ਰਾਜ ਦੇ ਸਮੂਹ ਮੰਡਲਾਂ ਦੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਕਾਰਨ ਤਾਲਾਬੰਦੀ ਦੇ ਚਲਦਿਆਂ ਵਿਦੇਸ਼ਾਂ ਤੋਂ ਆਉਂਦੀਆਂ ਪਾਵਰ ਆਫ ਅਟਾਰਨੀਆਂ (ਮੁਖਤਿਆਰਨਾਮੇ) ਦੀ ਇੰਬੋਸਿੰਗ ਦਾ ਸਮਾਂ ਬੀਤ ਜਾਣ ਕਾਰਨ ਇਨ੍ਹਾਂ ਨੂੰ ਇੰਬੋਸ ਨਹੀਂ ਕੀਤਾ ਜਾ ਸਕਿਆ, ਲਿਹਾਜ਼ਾ ਵਿਭਾਗ ਵਲੋਂ ਇਸ ਸਮੱਸਿਆ ਦੇ ਹੱਲ ਲਈ ਨਿਯਮਾਂ ‘ਚ ਢਿੱਲ ਦਿੰਦਿਆਂ ਜਿਹੜੀਆਂ ਪਾਵਰ ਅਟਾਰਨੀਆਂ/ਵਿਦੇਸ਼ਾਂ ਤੋਂ ਆਉਂਦੇ ਦਸਤਾਵੇਜਾਂ ਦੀ ਮਿਆਦ ਤਾਲਾਬੰਦੀ ਦੌਰਾਨ ਪੁੱਗ ਗਈ ਹੈ, ਦੀ ਮਿਆਦ ਵਿਚ ਹੋਰ 90 ਦਿਨਾਂ ਲਈ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਪੱਤਰ 2 ਜੂਨ ਭਾਵ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ ਲੈ ਕੇ 90 ਦਿਨਾਂ ਤੱਕ ਪ੍ਰਭਾਵ ‘ਚ ਰਹੇਗਾ।


Share