ਅਰਜਨਟੀਨਾ ਦੇ ਸਟਾਰ ਫੁੱਟਬਾਲਰ ਡਿਆਗੋ ਮਾਰਾਡੋਨਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

2022
Share

ਨਵੀਂ ਦਿੱਲੀ, 26 ਨਵੰਬਰ (ਪੰਜਾਬ ਮੇਲ)-ਅਰਜਨਟੀਨਾ ਦੇ ਸਟਾਰ ਫੁੱਟਬਾਲਰ ਡਿਆਗੋ ਮਾਰਾਡੋਨਾ ਦੀ ਮੌਤ ਹੋ ਗਈ। ਅਰਜਨਟੀਨਾ ਦੇ ਇਸ ਦਮਦਾਰ ਫੁੱਟਬਾਲਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। 60 ਸਾਲਾ ਮਾਰਾਡੋਨਾ ਅਪਣੇ ਜ਼ਮਾਨੇ ਦੇ ਦਿੱਗਜ ਫੁੱਟਬਾਲਰ ਸੀ। ਬੀਤੇ ਕੁਝ ਸਮੇਂ ਤੋਂ ਮਾਰਾਡੋਨਾ ਦੀ ਸਿਹਤ ਠੀਕ ਨਹੀਂ ਸੀ। ਇੱਥੇ ਤੱਕ ਕਿ  ਉਹ ਡਿਪ੍ਰੈਸ਼ਨ ਦੇ ਸ਼ਿਕਾਰ ਵੀ ਸੀ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ।

30 ਅਕਤੂਬਰ 2020 ਨੂੰ ਡਿਆਗੋ ਮਾਰਾਡੋਨਾ ਦਾ 60ਵਾਂ ਜਨਮ ਦਿਨ ਸੀ ਅਤੇ ਇਸ ਦੇ ਤਿੰਨ ਦਿਨ ਬਾਅਦ ਉਹ ਡਿਪ੍ਰੈਸ਼ਨ ਦੇ ਲੱਛਣਾਂ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਾਏ ਗਏ ਸੀ। ਮਾਰਾਡੋਨਾ ਦੇ ਕਰੀਬੀ ਨੇ ਉਸ ਸਮੇਂ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ, ਲੇਕਿਨ ਕੁਝ ਹੀ ਹਫਤੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮਾਰਾਡੋਨਾ ਦੀ ਦੇਖਭਾਲ ਵਿਚ ਲੱਗੇ ਇੱਕ ਕਰਮਚਾਰੀ ਨੇ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਉਹ ਇੱਕ ਹਫਤੇ ਤੋਂ ਕਾਫੀ ਦੁਖੀ ਸਨ ਤੇ ਕੁਝ ਖਾ ਨਹੀਂ ਰਹੇ ਸੀ।
ਮਾਰਾਡੋਨਾ ਨੇ ਅਰਜਨਟੀਨਾ ਨੂੰ ਸਾਲ 1986 ਵਿਚ ਵਿਸ਼ਵ ਕੱਪ ਜਿਤਾਇਆ ਸੀ। ਦ ਗੋਲਡਨ ਬੁਆਏ ਦੇ ਨਾਂ ਤੋਂ  ਫੇਮਸ ਮਾਰਾਡੋਨਾ ਨੇ ਅਰਜਨਟੀਨਾ ਦੇ ਲਈ ਅਪਣੇ ਕੌਮਾਂਤਰੀ ਕੈਰੀਅਰ ਵਿਚ 91 ਕੈਪ ਅਰਜਿਤ ਕੀਤੇ ਅਤੇ 34 ਗੋਲ ਕੀਤੇ। ਮਾਰਾਡੋਨਾ ਚਾਰ ਵਾਰ ਫੀਫਾ ਵਿਸ਼ਵ ਕੱਪ ਦਾ ਹਿੱਸਾ ਰਹੇ, ਜਿਸ ਵਿਚ ਮੈਕਸਿਕੋ ਵਿਚ ਹੋਇਆ 1986 ਦਾ ਵਿਸ਼ਵ ਕੱਪ ਵੀ ਸ਼ਾਮਲ ਹੈ, ਜਿਸ ਵਿਚ ਉਹ ਟੀਮ ਦੇ ਕਪਤਾਨ  ਸੀ ਅਤੇ ਅਰਜਨਟੀਨਾ ਨੇ ਫਾਈਨਲ ਵਿਚ ਵੈਸਟ ਜਰਮਨੀ ‘ਤੇ ਜਿੱਤ ਹਾਸਲ ਕੀਤੀ ਸੀ। ਉਸ ਟੂਰਨਾਮੈਂਂਟ ਦੇ ਉਹ ਸਭ ਤੋਂ ਵਧੀਆ ਖਿਡਾਰੀ ਸੀ, ਜਿਸ ਦੇ ਲਈ ਉਨ੍ਹਾਂ ਗੋਲਡਨ ਬਾਲ ਮਿਲੀ ਸੀ।


Share