ਰਘੁਵੰਸ਼ ਪ੍ਰਸਾਦ ਸਿੰਘ ਦੀ ਸਿਹਤ ਵਿਗੜੀ

309
Share

ਪਟਨਾ, 12 ਸਤੰਬਰ (ਪੰਜਾਬ ਮੇਲ)- ਲਾਲੂ ਪ੍ਰਸਾਦ ਯਾਦਵ ਦੇ ਰਾਸ਼ਟਰੀ ਜਨਤਾ ਦਲ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਗੰਭੀਰ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹਸਪਤਾਲ ‘ਚ ਉਨ੍ਹਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ, ‘ਰਘੁਵੰਸ਼ ਪ੍ਰਸਾਦ ਦੀ ਹਾਲਤ ਬੀਤੀ ਰਾਤ ਬਹੁਤ ਵਿਗੜ ਗਈ। ਰਾਤ 11.56 ਵਜੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।’ ਜ਼ਿਕਰਯੋਗ ਹੈ ਕਿ ਕਰੋਨਾ ਤੋਂ ਉੱਭਰਨ ਮਗਰੋਂ ਉਨ੍ਹਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋਣ ਕਾਰਨ ਕਰੀਬ ਹਫ਼ਤਾ ਪਹਿਲਾਂ ਦਿੱਲੀ ਦੇ ਏਮਸ ‘ਚ ਦਾਖਲ ਕਰਵਾਇਆ ਗਿਆ ਸੀ।


Share